Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 18 Oct 2026 | 12:17 pm

+91 90915 01313 , +91 90916 01313

punjabbanni@gmail.com
punjabbani@yahoo.com

ਸੱਪ ਦੇ ਡੰਗ ਤੋਂ ਬਚਣ ਅਤੇ ਇਲਾਜ ਸਬੰਧੀ ਐਡਵਾਈਜਰੀ ਕੀਤੀ ਜਾਰੀ

ਸੱਪ ਦੇ ਡੰਗ ਤੋਂ ਬਚਣ ਅਤੇ ਇਲਾਜ ਸਬੰਧੀ ਐਡਵਾਈਜਰੀ ਕੀਤੀ ਜਾਰੀ

ਪਟਿਆਲਾ 21 ਜੁਲਾਈ – ਬਰਸਾਤ ਦੇ ਮੋਸਮ ਵਿੱਚ ਸੱਪਾ ਦਾ ਖੱਡਾ ਵਿਚੋਂ ਨਿਕਲ ਕੇ ਬਾਹਰ ਆਉਣਾ ਆਮ ਹੈ। ਜਿਸ ਕਾਰਨ ਇਸ ਮੋਸਮ ਵਿੱਚ ਸੱਪ ਦੇ ਡੰਗੇ ਦੇ ਕੇਸ ਆਮ ਦੇਖਣ ਨੂੰ ਮਿਲਦੇ ਹਨ। ਸੱਪ ਦੇ ਡੰਗ ਤੋਂ ਬਚਾਅ ਅਤੇ ਇਲਾਜ ਸਬੰਧੀ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਵੱਲੋਂ ਐਡਵਾਈਜਰੀ ਜਾਰੀ ਕਰਦੇ ਕਿਹਾ ਕਿ ਸੱਪ ਦੇ ਡੰਗਣ ਤੇਂ ਤੁਰੰਤ ਐਂਬੂਲੈਂਸ 108 ਨੂੰ ਕਾਲ ਕਰਕੇ ਮਰੀਜ ਨੂੰ ਤੁਰੰਤ ਹਸਪਤਾਲ ਲੇ ਕੇ ਜਾਓ, ਜੇ ਸੰਭਵ ਹੋਵੇ ਤਾਂ ਕੱਟੇ ਹੋਏ ਹਿੱਸੇ ਦੇ ਥੋੜ੍ਹਾ ਉੱਪਰ ਹੌਲੀ ਪੱਟੀ ਬੰਨ੍ਹੀ ਜਾਵੇ ਤਾਂ ਜੋ ਜਹਿਰ ਦੀ ਗਤੀ ਹੌਲੀ ਹੋ ਸਕੇ।

ਸੱਪ ਦੇ ਕੱਟੇ ਜਾਣ ਤੇ ਸ਼ਾਂਤ ਚਿੱਤ ਰਿਹਾ ਜਾਵੇ ਕਿਉਂਕਿ ਡਰ ਨਾਲ ਦਿਲ ਦੀ ਧੜਕਨ ਤੇਜ਼ ਹੋਣ ਕਾਰਨ ਜਹਿਰ ਜਿਆਦਾ ਤੇਜੀ ਨਾਲ ਸਰੀਰ ਵਿੱਚ ਫੈਲ ਸਕਦਾ ਹੈ। ਡੰਗ ਮਾਰੀ ਹੋਈ ਥਾਂ ਨੂੰ ਨਾ ਹੀ ਕੱਟਿਆ ਜਾਵੇ ਤੇ ਨਾ ਹੀ ਮੁੰਹ ਨਾਲ ਜਹਿਰ ਬਾਹਰ ਕੱਢਣ ਦੀ ਕੋਸ਼ਿਸ ਕੀਤੀ ਜਾਵੇ। ਡੰਗੀ ਹੋਈ ਥਾਂ ਤੇਂ ਬਰਫ ਨਾ ਲਗਾਈ ਜਾਵੇ ਤੇ ਨਾ ਹੀ ਉਸ ਜਗਾਂ ਦੀ ਮਾਲਿਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਡੰਗੀ ਹੋਈ ਥਾਂ ਤੇਂ ਕਿਸੇ ਕਿਸਮ ਦੀ ਜੜੀ ਬੁਟੀ ਨਾਂ ਲਗਾਈ ਜਾਵੇ।

ਡਾਕਟਰੀ ਸਲਾਹ ਤੋਂ ਬਗੈਰ ਕਿਸੇ ਕਿਸਮ ਦੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਸੱਪ ਦੇ ਡੰਗ ਤੋਂ ਬਚਾਅ ਲਈ ਹੜਾਂ ਦੇ ਪਾਣੀ ਵਿੱਚ ਜਾਣ ਤੋਂ ਗੁਰੇਜ ਕੀਤਾ ਜਾਵੇ। ਖੇਤਾਂ, ਜੰਗਲਾਂ ਅਤੇ ਘਾਹ ਵਾਲੀਆ ਥਾਵਾਂ ਤੇ ਬਾਹਰ ਜਾਣ ਵੇਲੇ ਬੰਦ ਜੁਤੀਆ, ਲੰਬੇ ਬੂਟ ਅਤੇ ਪੈਂਟਾਂ ਪਾਈਆਂ ਜਾਣ। ਰਾਤ ਨੂੰ ਬਾਹਰ ਜਾਣ ਵੇਲੇ ਹਮੇਸ਼ਾ ਟਾਰਚ ਜਾਂ ਮੋਬਾਈਲ ਦੀ ਲਾਈਟ ਦੀ ਵਰਤੋ ਕੀਤੀ ਜਾਵੇ। ਫਰਸ਼ ਤੇ ਸੋਣ ਤੋ ਗੁਰੇਜ ਕੀਤਾ ਆ ਜਾਵੇ।

ਘਰ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਅਤੇ ਘਰ ਵਿੱਚ ਸਮਾਨ ਨੂੰ ਤਰਤੀਬ ਅਨੁਸਾਰ ਰੱਖਿਆ ਜਾਵੇ। ਸੱਪਾਂ ਦੀ ਓਟ ਘੱਟ ਕਰਨ ਲਈ ਘਰਾਂ ਦੇ ਨੇੜੇ ਘਾਹ, ਝਾੜੀਆਂ ਨੂੰ ਕੱਟ ਕੇ ਰੱਖਿਆ ਜਾਵੇ। ਘਰਾਂ ਨੂੰ ਚੁਹਿਆਂ ਤੋਂ ਮੁਕਤ ਰੱਖਿਆ ਜਾਵੇ ਕਿਉਂਕਿ ਸੱਪ ਜਿਆਦਾਤਰ ਚੁਹਿਆਂ ਦੇ ਪਿੱਛੇ ਘਰਾਂ ਨੇੜੇ ਆਉਂਦੇ ਹਨ। ਜਿਲ੍ਹਾ ਐਪੀਡੋਮੋਲੋਜਿਸਟ ਡਾ.ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੱਪ ਦੇ ਡੰਗ ਮਾਰੇ ਦੇ ਇਲਾਜ ਲਈ ਐਂਟੀ ਸਨੇਕ ਵੀਨੋਮ ਜਿਲ੍ਹੇ ਦੇ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ ਅਤੇ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ ਅਤੇ ਰਾਜਪੁਰਾ ਵਿਖੇ ਉਪਲਬਧ ਹੈ।

Scroll to Top