ਸੋਸਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਟ੍ਰੈਵਿਸ ਹੈਡ ਤੇ ਕੋਹਲੀ ਦੀ ਤਕਰਾਰ

ਚੰਡੀਗੜ੍ਹ, 25 ਮਈ 2026 : ਆਈਪੀਐਲ 2026 ਦੌਰਾਨ ਮੈਦਾਨ ਵਿੱਚ ਹੋਈ ਵਿਰਾਟ ਕੋਹਲੀ ਅਤੇ ਟ੍ਰੈਵਿਸ ਹੈੱਡ ਦੀ ਤਿੱਖੀ ਤਕਰਾਰ ਹੁਣ ਮੈਦਾਨ ਤੋਂ ਬਾਹਰ ਵੀ ਸੋਸਲ ਮੀਡੀਆ ਉਪਰ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ। ਮਾਮਲੇ ਨੇ ਉਸ ਵੇਲੇ ਹੋਰ ਤੂਲ ਫੜ ਲਿਆ ਜਦੋਂ ਟ੍ਰੈਵਿਸ ਹੈੱਡ ਦੀ ਪਤਨੀ ਜੈਸਿਕਾ ਹੈੱਡ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਰਿਵਾਰ ਨੂੰ ਨਿਸ਼ਾਨਾ ਬਣਾਈ ਜਾ ਰਹੀ ਟ੍ਰੋਲਿੰਗ ‘ਤੇ ਚਿੰਤਾ ਜਤਾਈ।

ਜਿਕਰਯੋਗ ਹੈ ਕਿ ਜੈਸਿਕਾ ਨੇ ਖੇਡਾਂ ਵਿੱਚ ਮਾਨਸਿਕ ਸਿਹਤ ਅਤੇ ਆਨਲਾਈਨ ਵਿਵਹਾਰ ਬਾਰੇ ਵੱਡੀ ਚਰਚਾ ਦੀ ਲੋੜ ਦੱਸਦਿਆਂ ਕਿਹਾ ਕਿ ਖਿਡਾਰੀ ਭਾਵੇਂ ਮੈਦਾਨ ‘ਤੇ ਮੁਕਾਬਲੇਬਾਜ਼ ਹੁੰਦੇ ਹਨ, ਪਰ ਮੈਦਾਨ ਤੋਂ ਬਾਹਰ ਉਹ ਵੀ ਆਮ ਇਨਸਾਨ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ। ਉਸਨੇ ਉਮੀਦ ਜਤਾਈ ਕਿ ਲੋਕ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਹੋਰ ਸਮਝਦਾਰੀ ਅਤੇ ਸਨਮਾਨ ਨਾਲ ਪੇਸ਼ ਆਉਣਗੇ।

ਜੈਸਿਕਾ ਹੈੱਡ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਵੱਡੀ ਗਿਣਤੀ ਵਿੱਚ ਅਪਮਾਨਜਨਕ ਸੁਨੇਹੇ ਆਉਣ ਲੱਗੇ। ਉਸਨੇ ਕਿਹਾ ਕਿ ਇਹ ਸਾਰਾ ਮਾਹੌਲ ਉਸਨੂੰ 2023 ਵਿਸ਼ਵ ਕੱਪ ਫਾਈਨਲ ਤੋਂ ਬਾਅਦ ਦੇ ਦਿਨਾਂ ਦੀ ਯਾਦ ਦਿਵਾਉਂਦਾ ਹੈ, ਜਦੋਂ ਟ੍ਰੈਵਿਸ ਹੈੱਡ ਦੀ ਪਾਰੀ ਤੋਂ ਬਾਅਦ ਵੀ ਇਸੇ ਤਰ੍ਹਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਸੀ।

Scroll to Top