ਸਿਹਤ ਵਿਭਾਗ ਵੱਲੋਂ ਬਲੱਡ ਬੈਂਕ ਇੰਚਾਰਜਾਂ ਨਾਲ ਕੀਤੀ ਸਮੀਖਿਆ ਮੀਟਿੰਗ
ਪਟਿਆਲਾ 15 ਜੁਲਾਈ – ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਅਤੇ ਮੈਡੀਕਲ ਸੁਪਰਡੈਂਟ ਡਾ.ਵਿਕਾਸ ਗੋਇਲ ਦੀ ਅਗਵਾਈ ਹੇਠ ਜਿਲ੍ਹੇ ਦੇ ਸਮੂਹ ਬਲੱਡ ਬੈਂਕਾਂ ਦੇ ਇੰਚਾਰਜਾਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਿਲ੍ਹੇ ਵਿੱਚ ਸੁਰੱਖਿਅਤ ਅਤੇ ਸਮੇਂ ਸਿਰ ਖੂਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ ਗਈ ।
ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਨੇ ਹਦਾਇਤ ਕੀਤੀ ਕਿ ਸਾਰੇ ਬਲੱਡ ਬੈਂਕ ਲਾਇਸੈਂਸਿੰਗ ਮਾਪਦੰਡਾਂ ਅਤੇ ਨੈਸ਼ਨਲ ਬਲੱਡ ਟਰਾਂਸਫਿਊਜ਼ਨ ਕੌਂਸਲ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕਰਨ। ਉਹਨਾਂ ਕਿਹਾ ਕਿ ਖੂਨ ਤੇ ਖੂਨ ਦੇ ਤੱਤਾ ਦਾ ਸਹੀ ਪ੍ਰਬੰਧਨ ,ਗੁਣਵੱਤਾ ਨਿਯੰਤਰਨ ਅਤੇ ਰਿਕਾਰਡ ਦੀ ਸਹੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਵਿੱਚ ਸਵੈ ਇੱਛਕ ਖੂਨਦਾਨ ਨੂੰ ਹੋਰ ਉਤਸਾਹਿਤ ਕਰਨ, ਖੂਨਦਨ ਕੈਂਪਾਂ ਨੂੰ ਯੋਜਨਬੱਧ ਤਰੀਕੇ ਨਾਲ ਆਯੋਜਨ ਕਰਨ, ਖੂਨ ਦੀ ਘਾਟ ਤੋਂ ਬਚਾਅ ਲਈ ਆਪਸੀ ਤਾਲਮੇਲ ਵਧਾਉਣ ਅਤੇ ਮਰੀਜਾਂ ਨੂੰ ਲੋੜ ਅਨੁਸਾਰ ਸਮੇਂ ਸਿਰ ਖੂਨ ਮੁਹਈਆ ਕਰਵਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਜਿਲ੍ਹਾ ਸਹਾਇਕ ਸਿਹਤ ਅਫਸਰ ਕਮ ਨੋਡਲ ਅਫਸਰ ਡਾ.ਇੰਦਰਪ੍ਰੀਤ ਰੰਧਾਵਾ ਵੱਲੋਂ ਸਮੂਹ ਬਲੱਡ ਬੈਂਕ ਇਨਚਾਰਜਾਂ ਨੂੰ ਹਦਾਇਤ ਕੀਤੀ ਗਈ ਕਿ ਖੂਨ ਦੀ ਉਪਲਬਧਤਾ ਸਬੰਧੀ ਜਾਣਕਾਰੀ ਨੂੰ ਰੈਗੂਲਰ ਤੌਰ ਤੇ ਅਪਡੇਟ ਰੱਖਿਆ ਜਾਵੇ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਤਾਲਮੇਲ ਕਰ ਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਖੂਨ ਦੀ ਕਮੀ ਕਾਰਨ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ.ਕੁਸ਼ਲਦੀਪ ਗਿੱਲ, ਐਸ.ਐਮ.ਓ ਕੌਲੀ ਡਾ.ਗੁਰਪ੍ਰੀਤ ਨਾਗਰਾ, ਆਈ.ਐਮ.ਏ ਜਰਨਲ ਸੇਕਟਰੀ ਡਾ.ਕਿਰਨਜੋਤ ਕੌਰ, ਜੋਨਲ ਲਾਈਸੈਂਸਿੰਗ ਅਥਾਰਟੀ ਡਾ.ਨਵਜੋਤ ਕੌਰ, ਜਿਲ੍ਹੇ ਦੇ ਸਮੂਹ ਬਲੱਡ ਬੈਂਕ ਇੰਚਾਰਜ ਅਤੇ ਮਾਸ ਮੀਡੀਆ ਵਿੰਗ ਦੀ ਟੀਮ ਮੌਜੂਦ ਰਹੀ।