Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 7:01 pm

+91 90915 01313 , +91 90916 01313

punjabbanni@gmail.com
punjabbani@yahoo.com

ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਾਸਿਕ ਗੋਸ਼ਟੀ ਵਿੱਚ ਸਾਹਿਤਕਾਰਾਂ ਨੇ ਬਿਖੇਰੇ ਰਚਨਾਵਾਂ ਦੇ ਰੰਗ

ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਾਸਿਕ ਗੋਸ਼ਟੀ ਵਿੱਚ ਸਾਹਿਤਕਾਰਾਂ ਨੇ ਬਿਖੇਰੇ ਰਚਨਾਵਾਂ ਦੇ ਰੰਗ

ਪਟਿਆਲਾ। ਸਾਹਿਤ ਕਲਸ਼ ਪਰਿਵਾਰ ਪਟਿਆਲਾ ਵੱਲੋਂ ਆਯੋਜਿਤ ਮਾਸਿਕ ਗੋਸ਼ਟੀ ਵਿੱਚ ਸਾਹਿਤਕ ਰੰਗ ਦੇਖਣ ਨੂੰ ਮਿਲਿਆ।  ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਦਿਨੇਸ਼ ਸੂਦ, ਪਵਨ ਗੋਇਲ, ਮੰਜੂ ਮੈਮ ਅਤੇ ਰਾਜਪਾਲ ਕੌਰ ਮਸਤ ਜੀ ਨੇ ਸ਼ਿਰਕਤ ਕੀਤੀ।  ਮੰਚ ਦੇ ਸੰਸਥਾਪਕ ਸ਼ਾਇਰ ਸਾਗਰ ਸੂਦ ਸੰਜੇ ਨੇ ਮੰਚ ਸਾਂਝਾ ਕਰਦਿਆਂ ਸਾਰਿਆਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿੱਚ 30 ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਮਾਂ ਸਰਸਵਤੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਈ।

ਪ੍ਰੋਗਰਾਮ ਦੇ ਅੰਤ ਵਿੱਚ ਸਾਹਿਤ ਕਲਸ਼ ਪਰਿਵਾਰ ਦੇ ਮੈਂਬਰਾਂ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ ਗਿਆ।  ਇਸ ਦੌਰਾਨ ਇੱਕ ਵਿਸ਼ੇਸ਼ ਐਲਾਨ ਵੀ ਕੀਤਾ ਗਿਆ। ਸੰਸਥਾਪਕ ਸਾਗਰ ਸੂਦ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸਾਹਿਤ ਕਲਸ਼ ਪਬਲੀਕੇਸ਼ਨ ਵੱਲੋਂ ਇੱਕ ਮੁਫਤ ਸੰਕਲਨ ਪ੍ਰਕਾਸ਼ਿਤ ਕੀਤਾ ਜਾਵੇਗਾ, ਜੋ ਵਿਸ਼ੇਸ਼ ਤੌਰ ‘ਤੇ ‘ਪਿਤਾ ਜੀ’ ਨੂੰ ਸਮਰਪਿਤ ਹੋਵੇਗਾ। ਇਸ ਸੰਕਲਨ ਦਾ ਭਵਿੱਖ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਦੌਰਾਨ ਵਿਮੋਚਨ ਕੀਤਾ ਜਾਵੇਗਾ।

ਇਸ ਗੋਸ਼ਟੀ ਨੂੰ ਯਾਦਗਾਰ ਬਣਾਉਣ ਵਾਲਿਆਂ ਵਿੱਚ ਵਰਿੰਦਰ ਕੌਰ, ਖੁਸ਼ਪ੍ਰੀਤ ਕੌਰ, ਪੁਨੀਤ ਗੋਇਲ, ਜਗਦੀਸ਼ ਜੱਗੀ, ਵਿਜੇ ਕੁਮਾਰ, ਗੁਰਪ੍ਰੀਤ ਢਿੱਲੋਂ, ਅਨਵਰ ਹੁਸੈਨ, ਕ੍ਰਿਸ਼ਨ ਲਾਲ ਧੀਮਾਨ, ਡਾ. ਜੈਦੀਪ, ਤੇਜਿੰਦਰ ਅੰਜਾਨਾ, ਡਾ. ਵੰਦਨਾ, ਅਮਰਪ੍ਰੀਤ ਕੌਰ, ਅਲਕਾ ਅਰੋੜਾ, ਸੰਜੇ ਦਰਦੀ, ਮਧੂ ਮਧੁਮਨ, ਮੋਹਿੰਦਰ ਜੱਗੀ, ਪਰਵਿੰਦਰ ਸ਼ੋਖ, ਹਰੀ ਦੱਤ ਹਬੀਬ, ਨਰਗਿਸ ਤਨਹਾ, ਰਾਜੇਸ਼ ਕੋਟੀਆ, ਪਰਵੀਨ ਵਰਮਾ, ਬਲਜਿੰਦਰ ਸਰੋਏ ਅਤੇ ਸਾਗਰ ਸੂਦ ਸੰਜੇ ਆਦਿ ਕਵੀ ਸ਼ਾਮਲ ਸਨ।

Scroll to Top