ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
ਪਟਿਆਲਾ 13 ਜੁਲਾਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸੂਬੇ ਵਿਚ ਰੇਲ ਲਿੰਕਾ ਦੀ ਵੱਡੀ ਘਾਟ ਹੈ ਅਤੇ ਧਾਰਮਕ ਅਸਥਾਨਾਂ ਵੱਲ ਬਹੁਤ ਸਾਰੀਆਂ ਅਜਿਹੀਆਂ ਹਨ, ਜੋ ਰੇਲ ਲਿੰਕਾ ਤੋਂ ਸੱਖਣੀਆਂ ਹਨ, ਜਿਸ ਵੱਲ ਗੌਰ ਕਰਦੇ ਹੋਏ ਰੇਲ ਲੰਕ ਸਥਾਪਤ ਕੀਤੇ ਜਾਣ।
ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੌਰੇ ਤੇ ਆ ਜਾ ਰਹੇ ਹਨ, ਜਿਨਾਂ ਦਾ ਪੰਜਾਬ ਆਉਣ ਤੇ ਸਵਾਗਤ ਹੈ, ਪਰ ਕੁਝ ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਕੀਤਾ ਜਾਵੇ ਤਾਂ ਪੰਜਾਬ ਦੇ ਲੋਕ ਆਪ ਦਾ ਧੰਨਵਾਦ ਕਰਨਗੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਕੇਂਦਰੀ ਸਰਕਾਰ ਨੇ ਦੇਸ ਦੇ ਸਰਬਪੱਖੀ ਵਿਕਾਸ ਲਈ ਕਈ ਠੋਸ ਕਦਮ ਚੁੱਕੇ ਹਨ, ਉੱਥੇ ਦਸ਼ ਵਿਚ ਅਨੇਕਾਂ ਰੇਲ ਲਿੰਕ ਸਥਾਪਤ ਕਰਕੇ ਵੱਡੇ ਧਾਰਮਿਕ ਅਸਥਾਨ, ਸੂਬਿਆਂ ਅਤੇ ਸ਼ਹਿਰਾਂ ਨੂੰ ਜੋੜਿਆ ਹੈ, ਪ੍ਰੰਤੂ ਫਿਰ ਵੀ ਪੰਜਾਬ ਅਤੇ ਇਸ ਦੇ ਨਾਲ ਲਗਦੇ ਪ੍ਰਾਂਤਾਂ ਵਿਚ ਰੇਲ ਲਿੰਕਾਂ ਦੀ ਕਾਫੀ ਘਾਟ ਹੈ। ਜਿਸ ਕਾਰਨ ਯਾਤਰੀਆਂ ਅਤੇ ਵਪਾਰੀਆਂ ਨੂੰ ਸੜਕੀ ਟਰਾਂਸਪੋਰਟ ਰਾਹੀ ਸਫਰ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨਾਂ ਵਿਚ ਖਾਸ ਕਰਕੇ ਗਰਭਵਤੀ ਬੀਬੀਆਂ (ਮਹਿਲਾਵਾਂ) ਨੂੰ ਜਿਆਦਾ ਕਠਿਨਾਈਆਂ ਸਹਿਣ ਕਰ ਰਹੀਆਂ ਹਨ।
ਪ੍ਰੋ. ਬਡੂੰਗਰ ਨੇ ਆਪਣੇ ਲਿਖਤੀ ਪੱਤਰ ਵਿਚ ਆਖਿਆ ਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਗੰਗਾ ਨਗਰ (ਰਾਜਸਥਾਨ) ਜਾਖਲ ਟੋਹਾਣਾ (ਹਰਿਆਣਾ) ਪਾਤੜਾਂ, ਸਮਾਣਾ (ਪਟਿਆਲਾ) ਰਾਜਪੁਰਾ, ਚੰਡੀਗੜ੍ਹ, ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਪਵਿੱਤਰ ਸਥਾਨ ਨੂੰ ਆਪਸ ਵਿਚ ਜੋੜਨ ਲਈ ਰੇਲ ਲਿੰਕ ਸਥਾਪਤ ਕਰਨ ਦਾ ਭਲਾ ਕਾਰਜ ਕਰਨ ਵੱਲ ਉਚੇਚਾ ਧਿਆਨ ਦੇਣ ਤਾਂ ਕਿ ਰਹਿੰਦੇ ਰੇਲ Çਲੰਕ ਹੋਣ ਨਾ ਲੋਕਾਂ ਨੂੰ ਵੱਡੀ ਸਹੂਲਤ ਪ੍ਰਦਾਨ ਹੋਵੇਗੀ।