Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 30 Aug 2026 | 2:12 pm

+91 90915 01313 , +91 90916 01313

punjabbanni@gmail.com
punjabbani@yahoo.com

ਸਵਾਦ ਅਤੇ ਸਵੱਛ ਖਾਣਾ ਬਣਾਉਣ 'ਚ ਜਲਾਲਖੇੜਾ ਸਕੂਲ ਮੋਹਰੀ

ਸਵਾਦ ਅਤੇ ਸਵੱਛ ਖਾਣਾ ਬਣਾਉਣ 'ਚ ਜਲਾਲਖੇੜਾ ਸਕੂਲ ਮੋਹਰੀ

ਪਟਿਆਲਾ, 5 ਫਰਵਰੀ  : ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ. ਸਿੱਖਿਆ) ਪਟਿਆਲਾ ਸ਼ਾਲੂ ਮਹਿਰਾ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ. ਸਿੱਖਿਆ) ਮਨਵਿੰਦਰ ਕੌਰ ਭੁੱਲਰ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪਟਿਆਲਾ-2 ਦੇ ਬੀਪੀਈਓ ਸ੍ਰ. ਪ੍ਰਿਥੀ ਸਿੰਘ ਦੀ ਅਗਵਾਈ ਹੇਠ ਮਿਡ-ਡੇ-ਮੀਲ ਮੈਨੇਜਰ ਜਸਪਿੰਦਰ ਸਿੰਘ ਦੇ ਸਹਿਯੋਗ ਨਾਲ ਬਲਾਕ ਪੱਧਰੀ ਕੁਕਿੰਗ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਕੁਕਿੰਗ ਮੁਕਾਬਲੇ ਵਿੱਚ ਸੈਂਟਰ ਮੈਣ ਅਧੀਨ ਆਉਂਦੇ ਸਰਕਾਰੀ ਮਿਡਲ ਸਕੂਲ ਪਿੰਡ ਜਲਾਲਖੇੜਾ ਵੱਲੋਂ ਸਵਾਦ ਅਤੇ ਸਾਫ ਸੁਥਰਾ ਖਾਣਾ ਬਣਾਉਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਗਿਆ ਜਦਕਿ ਸਰਕਾਰੀ ਮਿਡਲ ਸਕੂਲ ਪਿੰਡ ਖੇੜੀ ਗੁੱਜਰਾਂ ਨੇ ਦੂਜਾ ਸਥਾਨ ਅਤੇ ਸਕੂਲ ਆਫ ਐਮੀਨੈਂਸ ਫੀਲਖਾਨਾ, ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਉਕਤ ਜੇਤੂ ਸਕੂਲ ਹੁਣ ਜ਼ਿਲਾ ਪੱਧਰੀ ਕੁਕਿੰਗ ਮੁਕਾਬਲੇ ਵਿੱਚ ਭਾਗ ਲੈਣਗੇ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਉਪ ਜ਼ਿਲਾ ਸਿੱਖਿਆ ਅਧਿਕਾਰੀ (ਐਲੀ. ਸਿੱਖਿਆ) ਮਨਵਿੰਦਰ ਕੌਰ ਭੁੱਲਰ ਨੇ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ ਅਤੇ ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਹਰ ਸਾਲ ਕੁਕਿੰਗ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਕੁਕਿੰਗ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਫ ਸੁਥਰਾ ਅਤੇ ਸਵਾਦਿਸ਼ਟ ਭੋਜਨ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਾਫ ਸੁਥਰਾ ਭੋਜਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਉਕਤ ਅਧਿਕਾਰੀਆਂ ਨੇ ਦੱਸਿਆ ਕਿ ਬਲਾਕ ਪਟਿਆਲਾ-2 ਅਧੀਨ ਪੈਂਦੇ ਅੱਠ ਕਲਸਟਰਾਂ ਵਿੱਚੋਂ ਜੋ ਸਕੂਲ ਪਹਿਲੀ ਅਤੇ ਦੂਜੀ ਪੁਜ਼ੀਸ਼ਨ ‘ਤੇ ਆਏ ਸਨ ਉਹਨਾਂ ਨੇ ਬਲਾਕ ਪੱਧਰੀ ਕੁਕਿੰਗ ਮੁਕਾਬਲੇ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਅਧਿਆਪਿਕਾ ਪਰਮਿੰਦਰ ਕੌਰ, ਪ੍ਰੀਤੀ ਗੁਪਤਾ ਅਤੇ ਮਾਲਵਿੰਦਰ ਕੌਰ ਨੇ ਬਾਖੂਬੀ ਨਿਭਾਈ। ਅਖੀਰ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਸਕੂਲਾਂ ਦੀਆਂ ਕੁੱਕ ਬੀਬੀਆਂ ਨੂੰ ਮੁੱਖ ਮਹਿਮਾਨ ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ, ਬੀਪੀਈਓ ਪ੍ਰਿਥੀ ਸਿੰਘ ਅਤੇ ਮਿਡ-ਡੇ-ਮੀਲ ਮੈਨੇਜਰ ਜਸਪਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਐਚਟੀ ਸਤਵੰਤ ਕੌਰ, ਮੁੱਖ ਅਧਿਆਪਕਾ ਜੋਤੀ, ਮੁੱਖ ਅਧਿਆਪਕਾ ਕਿਰਨ ਕੌਰ, ਬੀਐਸਓ ਆਦਰਸ਼ ਬਾਂਸਲ, ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ ਮੱਟੂ, ਅਮਨ ਕਲਰ ਭੈਣੀ, ਪ੍ਰਵੇਸ਼ ਕੁਮਾਰ, ਏਮਨਦੀਪ ਕੌਰ ਅਤੇ ਗੁਰਪਿਆਰ ਸਿੰਘ ਸਮੇਤ ਹੋਰ ਹਾਜ਼ਰ ਸਨ।

Scroll to Top