ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ

ਪਟਿਆਲਾ 11 ਮਈ – ਸਿਵਲ ਸਿਰਜਨ ਡਾ.ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪਟਿਆਲਾ ਦੀ ਸਮੂਹ ਸਰਕਾਰੀ ਸਿਹਤ ਸੰਸਤਾਵਾਂ ਵਿਖੇ 4 ਮਈ ਤੋਂ 10 ਮਈ ਤੱਕ ਅੱਗ ਸੁਰੱਖਿਆ ਹਫ਼ਤਾ ਮਨਾਇਆ ਗਿਆ। ਇਸ ਹਫ਼ਤੇ ਦਾ ਮੁੱਖ ਉਦੇਸ਼ ਸਟਾਫ਼ ਅਤੇ ਆਮ ਲੋਕਾਂ ਵਿੱਚ ਅੱਗ ਲੱਗਨ ਸਮੇਂ ਆਪਣੀ ਅਤੇ ਹੋਰਨਾ ਦੀ ਜਾਨ ਬਚਾਉਣਾ ਮੰਤਵ ਸੀ ਤਾਂ ਜੋ ਲੋਕ ਵੱਧ ਤੋਂ ਵੱਧ ਇਸ ਸਬੰਧੀ ਜਾਣੂ ਹੋ ਸਕਨ। ਇਸ ਜਾਗਰੂਕਤਾ ਹਫਤੇ ਦੌਰਾਨ ਫਾਇਰ ਡ੍ਰਿੱਲਅੱਗ ਬੁਝਾਉਣ ਵਾਲੇ ਉਪਕਰਨਾਂ ਦਾ ਪ੍ਰਦਰਸ਼ਨਫਾਇਰ ਸੁਰੱਖਿਆ ਨਿਯਮਾਂ ਬਾਰੇ ਵਰਕਸ਼ਾਪ ਅਤੇ ਜਾਗਰੂਕਤਾ ਮੁਹਿੰਮਾਂ ਵਰਗੀਆਂ ਕਈ ਗਤੀਵਿਧੀਆਂ ਕਰਵਾਈਆਂ ਗਈਆਂ।

ਦੱਸਣਯੋਗ ਹੈ ਕਿ ਅੱਗ ਬਾਲਣਆਕਸੀਜਨ ਅਤੇ ਗਰਮੀ ਨਾਲ ਪੈਦਾ ਹੁੰਦੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਕਿਸੇ ਇੱਕ ਚੀਜ਼ ਨੂੰ ਹਟਾਉਣਾ ਬਹੁਤ ਜਰੂਰੀ ਹੈ। ਵੱਖ-ਵੱਖ ਕਿਸਮ ਦੀ ਅੱਗ ਨੂੰ ਬੁਝਾਉਣ ਲਈ ਵੱਖ-ਵੱਖ ਤਰੀਕੇ ਵਰਤਨ ਦੀ ਲੋੜ ਹੁੰਦੀ ਹੈ। ਅੱਗ ਲੱਗਣ ਦਾ ਮੁੱਖ ਕਾਰਨ ਵਿਅਕਤੀ ਵੱਲੋਂ ਵਰਤੀ ਜਾਣ ਵਾਲੀ ਅਣਗਹਿਲੀ ਜਿਵੇਂ ਬਿਸਤਰੇ ਵਿੱਚ ਬੀੜੀ ਸਿਗਰੇਟ ਪੀਣਾ, ਬਿਜਲੀ ਦੀਆਂ ਤਾਰਾਂ ਜਾ ਜ਼ੋੜ੍ਹ ਨੰਗੇ ਹੋਣਾਗੈਸ ਸਿਲੰਡਰ ਦੀ ਪਾਈਪ ਦਾ ਲੀਕ ਹੋਣਾਮੋਮਬੱਤੀ ਦਾ ਬਲਦੇ ਰਹਿਣਾ ਆਦਿ ਹੁੰਦੀਆਂ ਹਨਜਿੰਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਲੋੜ੍ਹ ਹੁੰਦੀ ਹੈ। ਅੱਗ ਨੂੰ ਰੇਤਪਾਣੀ ਜਾਂ ਅੱਗ ਬੁਝਾਊ ਸਿਲੰਡਰਾਂ ਨਾਲ ਬੁਝਾਇਆ ਜਾਵੇ ਅਤੇ ਪੈਟਰੋਲਬਿਜਲੀਤੇਲਗਰੀਸ ਅਤੇ ਐਲ.ਪੀ.ਜੀ ਦੀ ਅੱਗ ਤੇ ਪਾਣੀ ਨਾ ਪਾਇਆ ਜਾਵੇ। ਅੱਗ ਲੱਗਣ ਤੇ ਜਿਲ੍ਹਾ ਫਾਇਰ ਬ੍ਰਿਗੇਡ ਦੇ ਫੋਨ ਨੰਬਰ 101 ਤੇ ਸੰਪਰਕ ਕੀਤਾ ਜਾਵੇ ਅਤੇ ਨਾਲ ਹੀ ਆਪਣਾ ਪੂਰਾ ਪਤਾ ਤੇ ਨਾਮਟੈਲੀਫੋਨ ਨੰਬਰ ਦੱਸਿਆ ਜਾਵੇ।

Scroll to Top