ਚੰਡੀਗੜ੍ਹ, 18 ਜੂਨ 2026 : ਪਿਛਲੇ ਦਿਨੀ ਇਕ ਵਿਵਾਦਿਤ ਵਾਇਰਲ ਹੋਈ ਵੀਡਿਓ ਨੂੰ ਲੈ ਕੇ ਅੱਜ ਆਪ ਪਾਰਟੀ ਦੇ ਨੇਤਾਵਾਂ ਨੇ ਪਲਟਵਾਰ ਕਰਦਿਆਂ ਆਖਿਆ ਕਿ ਰਿਪੋਰਟਾਂ ਵਿੱਚ ਕਥਿਤ ਵੀਡੀਓ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ, ਸਰੀਰਕ ਬਣਤਰ, ਹਾਵ-ਭਾਵ ਅਤੇ ਚਾਲ-ਢਾਲ ਦਾ ਵੱਖ-ਵੱਖ ਐਂਗਲਾਂ ਤੋਂ ਗਹਿਰਾਈ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਕੁੱਲ 1,191 ਵੱਖ-ਵੱਖ ਬਿੰਦੂਆਂ ‘ਤੇ ਕੀਤੇ ਗਏ ਅਧਿਐਨ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਵਿਅਕਤੀ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੋੜੀ ਜਾ ਰਹੀ ਵਿਵਾਦਤ ਵੀਡੀਓ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮਾਇਆ ਹੋਇਆ ਹੈ। ਇਸ ਮਾਮਲੇ ‘ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਆਮ ਆਦਮੀ ਪਾਰਟੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਉਨਾ ਕਿਹਾ ਕਿ ਦੋਵੇਂ ਲੈਬਾਂ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹਨ ਅਤੇ ਪੰਜਾਬ ਤੋਂ ਬਾਹਰ ਸਥਿਤ ਹਨ, ਜਿਸ ਕਾਰਨ ਜਾਂਚ ਦੀ ਨਿਰਪੱਖਤਾ ‘ਤੇ ਕੋਈ ਸਵਾਲ ਨਹੀਂ ਉੱਠਦਾ। ਉਨ੍ਹਾਂ ਦਾ ਦਾਅਵਾ ਹੈ ਕਿ ਵੀਡੀਓ ਬਣਾਉਣ ਲਈ ਕਿਸੇ ਹੋਰ ਵਿਅਕਤੀ ਜਾਂ ਅਦਾਕਾਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਸਨੂੰ ਸਿਆਸੀ ਮਕਸਦਾਂ ਲਈ ਫੈਲਾਇਆ ਗਿਆ।