ਵਿਦੇਸ਼ੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਤੇ ਦੋ ਖਿਲਾਫ ਕੇਸ ਦਰਜ
ਲੁਧਿਆਣਾ, 4 ਜੁਲਾਈ : ਲੁਧਿਆਣਾ ਦੀ ਇਕ ਯੂਨੀਵਰਸਿਟੀ ਵਿਚ ਪੜਾਈ ਕਰ ਰਹੀ ਇਕ ਵਿਦੇਸੀ ਵਿਦਿਆਰਥਣ ਦੇ ਨਾਲ ਦੋ ਵਿਦੇਸੀ ਵਿਦਿਆਰਥੀਆਂ ਵਲੋ ਜਬਰ ਜਨਾਹ ਕਰਨ ਦੇ ਦੋਸ ਹੇਠ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਖਰੜ ਵਿੱਚ ਇੱਕ ਜਨਮਦਿਨ ਸਮਾਗਮ ਦੌਰਾਨ ਵਾਪਰਿਆ। ਸ਼ਿਕਾਇਤ ਅਨੁਸਾਰ ਪੀੜਤ ਵਿਦਿਆਰਥਣ, ਜੋ ਖੁਦ ਵੀ ਲਾਈਬੇਰੀਆ ਦੀ ਰਹਿਣ ਵਾਲੀ ਹੈ ਅਤੇ ਸੀਟੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੜ੍ਹਦੀ ਹੈ, ਨੂੰ ਫ੍ਰੇਕ ਅਤੇ ਇਜ਼ੇਕੀਏਲ ਨਾਮਕ ਵਿਦਿਆਰਥੀਆਂ ਨੇ ਖਰੜ ਸਥਿਤ ਜੀਬੀਪੀ ਕਰੈਸਟ ਕੰਟਰੀਸਾਈਡ ਗ੍ਰੀਨ ਵਿੱਚ ਹੋ ਰਹੀ ਜਨਮਦਿਨ ਦੀ ਪਾਰਟੀ ਵਿੱਚ ਸੱਦਾ ਦਿੱਤਾ ਸੀ।
ਪੀੜਤਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਪਾਰਟੀ ਦੌਰਾਨ ਖਾਣ-ਪੀਣ ਤੋਂ ਬਾਅਦ ਉਹ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਇੱਕ ਕਮਰੇ ਵਿੱਚ ਆਰਾਮ ਕਰਨ ਲਈ ਚਲੀ ਗਈ, ਜਿਥੇ ਉਕਤ ਦੋਵੇ ਨੌਜਵਾਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।