ਕੀਵ/ਯੂਕਰੇਨ, 19 ਮਈ 2026 : ਰੂਸ ਅਤੇ ਯੂਕਰੇਨ ਵਿਚਾਲੇ ਚਲ ਰਿਹਾ ਸੰਘਰਸ਼ ਰੁਕਣ ਦਾ ਨਾਮ ਨਹੀ ਲੈ ਰਿਹਾ ਹੈ, ਜਿਸ ਕਾਰਨ ਕਈ ਨਿਰਦੋਸ਼ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ ਰੂਸ ਵਲੋ ਇਕ ਵਾਰ ਫਿਰ ਤੋ ਯੂਕਰੇਨ ਉਪਰ ਮਿਜਾਇਲਾਂ ਤੇ ਡਰੋਨ ਅਟੈਕ ਕੀਤੇ ਗਏ ਹਨ, ਜਿਸ ਵਿਚ ਇਕ ਵਿਅਕਤੀ ਦੇ ਹਲਾਕ ਹੋਣ ਦੀ ਖਬਰ ਹੈ, ਜਦੋ ਕਿ ਕਈ ਲੋਕ ਇਸ ਹਮਲੇ ਵਿਚ ਜਖਮੀ ਹੋ ਗਏ ਹਨ।
ਜਾਣਕਾਰੀ ਦੇ ਅਨੁਸਾਰ ਰੂਸ ਵਲੋ ਹਮਲਿਆਂ ਵਿਚ ਦੱਖਣੀ ਸ਼ਹਿਰ ਓਡੇਸਾ ਅਤੇ ਦੱਖਣ-ਪੂਰਬੀ ਖੇਤਰ ਦਿਨਪਰੋ ‘ਚ ਹੋਏ ਹਮਲਿਆਂ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿੱਚ ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਰੂਸੀ ਫੌਜਾਂ ਨੇ ਰਾਤ ਦੌਰਾਨ ਯੂਕਰੇਨ ਦੇ ਅੱਠ ਵੱਖ-ਵੱਖ ਖੇਤਰਾਂ ‘ਤੇ ਹਮਲੇ ਕੀਤੇ। ਉਨ੍ਹਾਂ ਮੁਤਾਬਕ ਰੂਸ ਵੱਲੋਂ 524 ਹਮਲਾਵਰ ਡਰੋਨ ਅਤੇ 22 ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਨਾਲ ਕਈ ਇਮਾਰਤਾਂ ਅਤੇ ਨਾਗਰਿਕ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ। ਇਨਾ ਹੋਏ ਹਮਲਿਆਂ ਤੋਂ ਬਾਅਦ ਕਈ ਖੇਤਰਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਤਾਇਨਾਤ ਕੀਤਾ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹਨ।