Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 4:20 am

+91 90915 01313 , +91 90916 01313

punjabbanni@gmail.com
punjabbani@yahoo.com

ਰਵਨੀਤ ਬਿੱਟੂ ਮੁਆਫ਼ੀ ਮੰਗੇ, ਨਹੀਂ ਤਾਂ ਲੋਕ ਸਬਕ ਸਿਖਾਉਣਗੇ  ਡਾ. ਬਲਬੀਰ ਸਿੰਘ

ਰਵਨੀਤ ਬਿੱਟੂ ਮੁਆਫ਼ੀ ਮੰਗੇ, ਨਹੀਂ ਤਾਂ ਲੋਕ ਸਬਕ ਸਿਖਾਉਣਗੇ  ਡਾ. ਬਲਬੀਰ ਸਿੰਘ

ਪਟਿਆਲਾ, 21 ਮਈ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਆੜੇ ਹੱਥੀਂ ਲੈਂਦਿਆਂ ਬਿੱਟੂ ਨੂੰ ਮੁਆਫ਼ੀ ਮੰਗਣ ਦੀ ਨਸੀਹਤ ਦਿੰਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਬਿੱਟੂ ਸਮੇਤ ਬੀ.ਜੇ.ਪੀ ਨੂੰ ਸਬਕ ਸਿਖਾਉਣਗੇ।

ਸਿਹਤ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਬਿੱਟੂ ਨੇ ਧੂਰੀ ਸਬ ਡਵੀਜਨ ਹਸਪਤਾਲ ਵਿਖੇ ਇਲਾਜ ਲਈ ਦਾਖਲ ਇੱਕ ਬੀ.ਜੇ.ਪੀ. ਆਗੂ ਦਾ ਹਾਲਚਾਲ ਜਾਣਨ ਸਮੇਂ ਬੀਤੇ ਦਿਨ ਇੱਕ ਪਾਸੇ ਹਸਪਤਾਲ ਦੇ ਇਲਾਜ ਪ੍ਰਬੰਧਾਂ ਦੀ ਤਾਰੀਫ਼ ਕੀਤੀ ਅਤੇ ਦੂਜੇ ਪਾਸੇ ਆਪਣੇ ਡਰਟੀ ਪਿਕਸ ਡਿਪਾਰਟਮੈਂਟ ਜਰੀਏ ਹਸਪਤਾਲ ਚ ਕੁੱਤਿਆਂ ਦੀ ਫੋਟੋ ਸੋਸ਼ਲ ਮੀਡੀਆ ਉਤੇ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਹੋਛੀ ਕਾਰਵਾਈ ਨੇ ਭਾਜਪਾ ਆਗੂ ਦੀ ਸੌੜੀ ਸੋਚ ਅਤੇ ਦੋਹਰੇ ਕਿਰਦਾਰ ਨੂੰ ਨੰਗਾ ਕਰ ਦਿੱਤਾ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਇੱਕ ਪਾਸੇ ਐਨਜੀਓ ਸਰਵ ਭਾਰਤੀ ਸੇਵਾ ਸੰਮਤੀ ਵੱਲੋਂ ਧੂਰੀ ਹਸਪਤਾਲ ਨਾਲ ਮਿਲਕੇ ਚਲਾਏ ਜਾ ਰਹੇ ਮਰੀਜਾਂ ਲਈ ਲੰਗਰ ਪ੍ਰਬੰਧਾਂ ਦੀ ਤਾਰੀਫ਼ ਕਰਦੇ ਹੋਏ ਦੱਸ ਰਹੇ ਹਨਕਿ ਇੱਥੇ 600 ਮਰੀਜਾਂ ਦੀ ਓਪੀਡੀ ਹੈ ਅਤੇ ਦੂਜੇ ਪਾਸੇ ਹਸਪਤਾਲ ਚ ਕੁੱਤੇ ਦਿਖਾ ਕੇ ਕਹਿ ਰਹੇ ਹਨ ਕਿ ਇਥੇ ਮਰੀਜ ਤਾਂ ਆਉਂਦੇ ਹੀ ਨਹੀਂ ਹਨ। ਉਨ੍ਹਾਂ ਕਿਹਾ ਇਸ ਤੋਂ ਪਤਾ ਚੱਲਦਾ ਹੈ ਕਿ ਰਵਨੀਤ ਬਿੱਟੂ ਕਹਿੰਦੇ ਕੁਝ ਅਤੇ ਕਰਦੇ ਕੁਝ ਹਨਜਿਸ ਲਈ ਪੰਜਾਬੀ ਅਜਿਹੇ ਦੋਹਰੇ ਕਿਰਦਾਰ ਵਾਲੇ ਆਗੂਆਂ ਨੂੰ ਜਰੂਰ ਜਵਾਬ ਦੇਣਗੇ।

ਡਾ. ਬਲਬੀਰ ਸਿੰਘ ਨੇ ਧੂਰੀ ਸਬ ਡਵੀਜਨ ਹਸਪਤਾਲ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਐਨਾ ਸ਼ਾਨਦਾਰ ਬਣਵਾ ਦਿੱਤਾ ਹੈ ਕਿ ਉਥੇ ਆਮ ਲੋਕਾਂ ਸਮੇਤ ਭਾਜਪਾ ਦੇ ਆਗੂ ਵੀ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਜਦੋਂ ਕਿ ਭਾਜਪਾ ਦੀ ਸਰਕਾਰ ਵਾਲੇ ਗੁਜਰਾਤ ਤੇ ਰਾਜਸਥਾਨ ਆਦਿ ਰਾਜਾਂ ਵਿੱਚ ਵੀ ਐਨਾ ਸ਼ਾਨਦਾਰ ਸਬ ਡਵੀਜਨ ਹਸਪਤਾਲ ਨਹੀਂ ਹੈਕਿਉਂਕਿ ਉਹ ਖ਼ੁਦ ਭੁੱਜ ਦਾ ਸਰਕਾਰੀ ਹਸਪਤਾਲ ਦੇਖ ਕੇ ਆਏ ਸਨਜਿੱਥੇ ਮਰੀਜਾਂ ਨੂੰ ਬੁਖਾਰ ਦੀ ਗੋਲੀ ਵੀ ਨਹੀਂ ਮਿਲਦੀ ਅਤੇ ਹੋਰ ਇਲਾਜ ਤਾਂ ਦੂਰ ਦੀ ਗੱਲ ਹੈ।

Scroll to Top