ਮਥੁਰਾ, 30 ਜੂਨ 2026 : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਯਮੁਨਾ ਐਕਸਪ੍ਰੈਸਵੇਅ ‘ਤੇ ਅੱਜ ਵੋਲਵੋ ਬੱਸ ਅਤੇ ਟਰੱਕ ਵਿਚ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਕਾਰਨ ਹਾਦਸੇ ਵਿਚ ਜਿਥੇ ਚਾਰ ਲੋਕਾਂਦੀ ਮੌਤ ਹੋਣ ਦਾ ਸਮਾਚਾਰ ਹੈ, ਉਥੇ 19 ਤੋ ਵਧ ਲੋਕਾਂ ਦੇ ਜਖਮੀ ਹੋਣ ਦਾ ਅਨੁਮਾਨ ਹੈ।
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰਾਹਤ ਟੀਮਾਂ ਨੇ ਆਪਣਾ ਕੰਮ ਸੁਰੂ ਕਰ ਦਿਤਾ ਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਵੋਲਵੋ ਬੱਸ ਵਿੱਚ ਕਈ ਯਾਤਰੀ ਸਵਾਰ ਸਨ, ਜੋ ਲਖਨਊ ਤੋਂ ਦਿੱਲੀ ਵੱਲ ਜਾ ਰਹੇ ਸਨ। ਇਸ ਦੌਰਾਨ ਬੱਸ ਅੱਗੇ ਚੱਲ ਰਹੇ ਬੱਜਰੀ ਨਾਲ ਭਰੇ ਟਰੱਕ ਨਾਲ ਜ਼ੋਰਦਾਰ ਟਕਰਾ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਥੁਰਾ ਦੇ ਐਸਪੀ (ਦਿਹਾਤੀ) ਸੁਰੇਸ਼ ਚੰਦਰ ਰਾਵਤ ਪੁਲਿਸ, ਐਸਡੀਆਰਐਫ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਸਮੇਤ ਮੌਕੇ ‘ਤੇ ਪਹੁੰਚੇ। ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕਰਦੇ ਹੋਏ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।
ਹਾਦਸੇ ਵਿੱਚ ਚਾਰ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ 19 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ, ਜਿਨਾ ਦਾ ਇਲਾਜ ਚਲ ਰਿਹਾ ਹੈ।