ਮੈਟਰਨਿਟੀ ਕੇਅਰ ਦੀਆਂ ਮਿਲਣਗੀਆਂ ਸੰਪੂਰਨ ਸੇਵਾਵਾਂ
ਪਟਿਆਲਾ: ਆਰ.ਜੇ. ਕਾਰਪ ਹੈਲਥਕੇਅਰ ਦਾ ਕੋਕੂਨ ਹਸਪਤਾਲ ਔਰਤਾਂ, ਗਰਭਵਤੀ ਮਾਵਾਂ, ਨਵਜੰਮੇ ਬੱਚਿਆਂ ਅਤੇ ਬੱਚਿਆਂ ਲਈ ਵਿਸ਼ਵ-ਪੱਧਰੀ ਡਾਕਟਰੀ ਸਹੂਲਤਾਂ ਉਪਲਬਧ ਕਰਵਾਏਗਾ। ਇੱਥੇ ਆਧੁਨਿਕ ਮੈਡੀਕਲ ਤਕਨਾਲੋਜੀ, ਤਜਰਬੇਕਾਰ ਮਾਹਰ ਡਾਕਟਰਾਂ ਅਤੇ ਪਰਸਨਲਾਈਜ਼ਡ ਕੇਅਰ ਨਾਲ ਗਰਭ-ਅਵਸਥਾ ਤੋਂ ਲੈ ਕੇ ਡਿਲਿਵਰੀ, ਨਵਜੰਮੇ ਬੱਚੇ ਦੀ ਦੇਖਭਾਲ ਅਤੇ ਬੱਚਿਆਂ ਦੇ ਇਲਾਜ ਤੱਕ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਛੱਤ ਹੇਠ ਮਿਲਣਗੀਆਂ।
ਫਾਊਂਡਰ ਅਤੇ ਚੇਅਰਮੈਨ ਰਵੀ ਕਾਂਤ ਜੈਪੁਰੀਆ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਹਰ ਮਾਂ ਅਤੇ ਹਰ ਬੱਚੇ ਨੂੰ ਸੁਰੱਖਿਅਤ, ਭਰੋਸੇਮੰਦ ਅਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਮਿਲਣੀਆਂ ਚਾਹੀਦੀਆਂ ਹਨ। ਇਸੇ ਮਕਸਦ ਨਾਲ ਅਸੀਂ ਦੇਸ਼ ਭਰ ਵਿੱਚ ਮਦਰ ਐਂਡ ਚਾਈਲਡ ਕੇਅਰ ਦਾ ਇੱਕ ਮਜ਼ਬੂਤ ਈਕੋਸਿਸਟਮ ਵਿਕਸਿਤ ਕਰਨਾ ਚਾਹੁੰਦੇ ਹਾਂ।”
ਵਾਈਸ ਚੇਅਰਪਰਸਨ ਦੇਵਯਾਨੀ ਜੈਪੁਰੀਆ ਨੇ ਕਿਹਾ, “ਇੱਕ ਬੱਚੇ ਦਾ ਜਨਮ ਹਰ ਪਰਿਵਾਰ ਦੇ ਜੀਵਨ ਦਾ ਸਭ ਤੋਂ ਅਨਮੋਲ ਅਤੇ ਯਾਦਗਾਰ ਪਲ ਹੁੰਦਾ ਹੈ। ਸਾਡਾ ਮਕਸਦ ਸਿਰਫ਼ ਵਧੀਆ ਇਲਾਜ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਹਰ ਪਰਿਵਾਰ ਨਾਲ ਵਿਸ਼ਵਾਸ ਦਾ ਰਿਸ਼ਤਾ ਬਣਾਉਣਾ ਵੀ ਹੈ। ਕੋਕੂਨ ਹਸਪਤਾਲ ਵਿੱਚ ਪਰਿਵਾਰਾਂ ਨੂੰ ਪ੍ਰੈਗਨੈਂਸੀ ਪਲਾਨਿੰਗ, ਗਰਭ-ਅਵਸਥਾ, ਸੁਰੱਖਿਅਤ ਡਿਲਿਵਰੀ ਅਤੇ ਪੇਰੈਂਟਹੁੱਡ ਦੇ ਮਹੱਤਵਪੂਰਨ ਸਮੇਂ ਵਿੱਚ ਮਾਹਰਾਂ ਦਾ ਮਾਰਗਦਰਸ਼ਨ ਅਤੇ ਬਿਹਤਰ ਦੇਖਭਾਲ ਮਿਲੇਗੀ।”