Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 01 Nov 2026 | 4:36 am

+91 90915 01313 , +91 90916 01313

punjabbanni@gmail.com
punjabbani@yahoo.com

ਮੇਰਾ ਪਟਿਆਲਾ ਮੈਂ ਹੀ ਸਵਾਰਾਂ - ਸਾਫ਼-ਸੁਥਰਾ, ਸਿਹਤਮੰਦ ਪਟਿਆਲਾ ਵੱਲ ਦੋ ਕਦਮ

ਮੇਰਾ ਪਟਿਆਲਾ ਮੈਂ ਹੀ ਸਵਾਰਾਂ - ਸਾਫ਼-ਸੁਥਰਾ, ਸਿਹਤਮੰਦ ਪਟਿਆਲਾ ਵੱਲ ਦੋ ਕਦਮ

ਪਟਿਆਲਾ, 29 ਨਵੰਬਰ :  ਪਟਿਆਲਾ ਸ਼ਹਿਰ ਨੂੰ ਇੰਦੌਰ ਅਤੇ ਲਖਨਊ ਦੀ ਤਰ੍ਹਾਂ ਸਭ ਤੋਂ ਸਾਫ਼ ਸ਼ਹਿਰ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਪਟ‌ਿਆਲਵੀਆਂ ਦੀ ਸੰਸਥਾ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਨੇ ਮਾਣ ਨਾਲ ਸਾਡੇ ਸ਼ਾਹੀ ਸ਼ਹਿਰ ਦੇ ਬਗੀਚਿਆਂ ਨੂੰ ਸਾਫ਼, ਹਰਾ-ਭਰਾ ਅਤੇ ਸਿਹਤਮੰਦ ਬਣਾਉਣ ਦੇ ਆਪਣੇ ਮਿਸ਼ਨ ਵੱਲ ਆਪਣਾ ਦੂਜਾ ਵੱਡਾ ਕਦਮ ਚੁੱਕਿਆ ਹੈ।ਇਸ ਤਹਿਤ ਸਕੂਲਾਂ ਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਲੋਕਾਂ ਨੂੰ ਕੂੜਾ ਨਾ ਪੈਦਾ ਕਰਨ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਸੇ ਦੇ ਮੱਦੇਨਜ਼ਰ ਦਿ ਮਾਈਲਸਟੋਨ ਸਕੂਲ, ਪਟਿਆਲਾ ਦੇ ਪ੍ਰਬੰਧਨ, ਖਾਸ ਕਰਕੇ ਪ੍ਰਿੰਸੀਪਲ ਮਨਵੀਨ ਔਜਲਾ ਅਤੇ  ਭਾਵਿਸ਼ਾ ਦੇ ਨੇ ਮੇਰਾ ਪਟਿਆਲਾ ਮੈਂ ਹੀ ਸੰਵਾਰਾਂ ਦੀ ਟੀਮ ਨੂੰ ਆਪਣੀ ਸਵੇਰ ਦੀ ਸਭਾ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ।ਇਸ ਦੌਰਾਨ ਦਸ ਵਲੰਟੀਅਰਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ 20 ਮਿੰਟ ਦੇ ਜਾਗਰੂਕਤਾ ਸੈਸ਼ਨ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਪਟਿਆਲਾ ਨੂੰ ਸਾਫ਼ ਸੁਥਰਾ ਬਣਾਉਣ ਲਈ ਅੱਗੇ ਆਉਣ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਸੁਨੇਹਾ ਆਪਣੇ ਮਾਪਿਆਂ, ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਤੱਕ ਪਹੁੰਚਾਉਣ ਦੀ ਵੀ ਬੇਨਤੀ ਕੀਤੀ।

ਇਹ ਜਾਣਕਾਰੀ ਦਿੰਦਿਆਂ ਟੀਮ ਦੇ ਸਮਰਪਿਤ ਮੈਂਬਰਾਂ ਤੇ ਸਫਾਈ ਯੋਧਿਆਂ ਸੰਸਥਾਪਕ ਹਰਿੰਦਰ ਲਾਂਬਾ, ਰਾਜੀਵ ਚੋਪੜਾ, ਅਜੀਤਪਾਲ ਸਿੰਘ ਗਿੱਲ, ਵਰੁਣ ਮਲਹੋਤਰਾ, ਐਸ.ਸੀ. ਮੱਕੜ, ਖੁਸ਼ਦੀਪ, ਨਵਨੀਤ ਚੋਪੜਾ, ਸਿਮਰਤ, ਡਾ. ਤਾਰਿਕਾ, ਕੈਪਟਨ ਸੁਖਜੀਤ ਕੌਰ ਸਾਹਨੇਵਾਲ ਅਤੇ ਹੋਰਨਾਂ ਨੇ ਰਾਇਲ ਸਿਟੀ ਦੇ ਨਾਗਰਿਕਾਂ ਨੂੰ ਸੱਦਾ ਦਿੱਤਾ ਹੈ ਕਿ ਜੇਕਰ ਇੰਦੌਰ ਤੇ ਲਖਨਊ ਸੁੰਦਰ ਸ਼ਹਿਰ ਬਣ ਸਕਦੇ ਹਨ, ਤਾਂ ਪਟਿਆਲਾ ਕਿਉਂ ਨਹੀਂ?

ਇਸ ਲਈ ਸਾਰੇ ਸਕੂਲਾਂ, ਸੰਸਥਾਵਾਂ ਅਤੇ ਨਾਗਰਿਕਾਂ ਨੂੰ ਇਸ ਲਹਿਰ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਨਾਲ ਜੁੜਨ ਲਈ ਸੱਦਾ ਦਿੰਦਿਆਂ ਕਿਹਾ ਹੈ ਕਿ ਜਿੰਨੇ ਜ਼ਿਆਦਾ ਹੱਥ ਸਾਡੇ ਕੋਲ ਹੋਣਗੇ, ਓਨੀ ਹੀ ਤੇਜ਼ੀ ਨਾਲ ਅਸੀਂ ਆਪਣੇ ਸ਼ਹਿਰ ਨੂੰ ਬਦਲ ਦੇਵਾਂਗੇ।

ਹਰਿੰਦਰ ਲਾਂਬਾ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਵਿੱਚ, ਸਾਡੀ ਟੀਮ ਨੇ 24 ਸਫਾਈ ਮੁਹਿੰਮਾਂ ਚਲਾਈਆਂ ਅਤੇ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਤੋਂ 11,000 ਕਿਲੋਗ੍ਰਾਮ ਤੋਂ ਵੱਧ ਪਲਾਸਟਿਕ ਕੂੜਾ ਇਕੱਠਾ ਕੀਤਾ। ਉਨ੍ਹਾਂ ਕਿਹਾ ਕਿ ਸਿਰਫ਼ ਸਫਾਈ ਕਾਫ਼ੀ ਨਹੀਂ ਹੈ, ਇਸ ਲਈ ਸੰਸਥਾ ਨੇ ਆਪਣਾ ਦੂਜਾ ਪੜਾਅ ਜਾਗਰੂਕਤਾ ਫੈਲਾਉਣਾ ਚੁਣਿਆ ਹੈ।

ਉਨ੍ਹਾਂ ਕਿਹਾ ਕਿ ਇਸ ਲਈ ਖਾਸ ਕਰਕੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ ਤਾਂ ਕਿ ਪਲਾਸਟਿਕ ਦੀਆਂ ਪਲੇਟਾਂ, ਕੱਪ, ਰੈਪਰ, ਬੋਤਲਾਂ, ਡਾਇਪਰ ਅਤੇ ਡੱਬਿਆਂ ਤੋਂ ਲੈ ਕੇ ਟਿਸ਼ੂ ਪੇਪਰ, ਸਿਗਰਟ ਦੇ ਪੈਕੇਟ ਅਤੇ ਲਾਈਟਰ ਤੱਕ ਨੂੰ ਅਸੀਂ ਆਪਣੀਆਂ ਸੜਕਾਂ ਦੇ ਕਿਨਾਰਿਆਂ ‘ਤੇ ਨਾ ਸੁੱਟੀਏ ਅਤੇ ਪਟਿਆਲਾ ਨੂੰ ਸਾਫ਼ ਸੁਥਰਾ ਬਣਾਈਏ।

 

 

Scroll to Top