ਮਾਨਸਾ : ਮਾਂ ਨੇ ਆਪਣੇ ਤਿੰਨ ਬਚਿਆਂ ਸਣੇ ਕੀਤੀ ਖੁਦਕੁਸ਼ੀ
ਮਾਨਸਾ, 3 ਜੁਲਾਈ : ਮਾਨਸਾ ਅੰਦਰ ਅੱਜ ਉਸ ਸਮੇ ਸ਼ੋਕ ਦੀ ਲਹਿਰ ਦੌੜ ਪਈ, ਜਦੋ ਇਕ ਮਾਂ ਨੇਆਪਣੇ ਤਿੰਨ ਬੱਚਿਆਂ ਸਣੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਮਾਨਸਾ ਵਿੱਚ ਮਹਿਲਾ ਆਪਣੇ ਤਿੰਨ ਬੱਚਿਆਂ ਅਤੇ ਸੱਸ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਉਸ ਦੇ ਪਤੀ ਦੀ ਕਰੀਬ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸਤੋਂ ਬਾਅਦ ਉਹ ਇਕੱਲੀ ਹੀ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਰਹੀ ਸੀ।
ਮੁੱਢਲੀ ਜਾਣਕਾਰੀ ਮੁਤਾਬਕ, ਮਹਿਲਾ ਨੇ ਪਹਿਲਾਂ ਆਪਣੀਆਂ ਦੋ ਧੀਆਂ ਅਤੇ ਇੱਕ ਡੇਢ ਸਾਲਾ ਪੁੱਤਰ ਦਾ ਗਲਾ ਘੁੱਟ ਕੇ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਇਸਤੋਂ ਬਾਅਦ ਉਸਨੇ ਘਰ ਅੰਦਰ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ਉਪਰੰਤ ਥਾਣਾ ਸਿਟੀ-2 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਚਾਰਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਕੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।