ਮਲਟੀਪਰਪਜ਼ ਸਕੂਲ ਦੀ ਨਿਧੀ ਨੇ ਕੀਤਾ ਟੌਪ : ਜਾਨਵੀ ਨੇ ਬਾਇਓਲੋਜੀ ‘ਚੋਂ ਲਏ 100 ਫੀਸਦੀ ਅੰਕ

​ਪਟਿਆਲਾ : 14 ਮਈ : ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੰਸਥਾ ਪੀ.ਐਮ. ਸ਼੍ਰੀ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਦੇ ਵਿਦਿਆਰਥੀਆਂ ਨੇ ਸਾਲਾਨਾ ਨਤੀਜਿਆਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਸਕੂਲ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਦੀ ਯੋਗ ਅਗਵਾਈ ਹੇਠ ਸਕੂਲ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ।
​ਸਕੂਲ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਨੇ ਦੱਸਿਆ ਕਿ ​ਸਕੂਲ ਦੀ ਹੋਣਹਾਰ ਵਿਦਿਆਰਥਣ ਨਿਧੀ ਨੇ 96.63 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਇਕ ਹੋਰ ਵਿਦਿਆਰਥਣ ਜਾਨਵੀ ਸ਼ਰਮਾ ਨੇ ਬਾਇਓਲੋਜੀ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
​ ਇਸ ਤੋਂ ਇਲਾਵਾ ਹੋਰ ਵੱਖ ਵੱਖ ਸਟਰੀਮ ਵਿੱਚ ਵੀ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਜਿਨਾਂ ਵਿੱਚ ਵਿਦਿਆਰਥੀ ​ਹਰਸ਼ ਕੁਮਾਰ (ਸੁਪਰ ਮੈਡੀਕਲ) ਨੇ 95 ਫੀਸਦੀ ਅੰਕ, ​ਇਸਨੂਰ ਕੌਰ (ਸੁਪਰ ਮੈਡੀਕਲ) ਨੇ 94.5 ਫੀਸਦੀ ਅੰਕ, ਵਿਦਿਆਰਥੀ , ​ਗੁਰਬੀਰ ਸਿੰਘ (ਨਾਨ-ਮੈਡੀਕਲ) ਨੇ 94 ਫੀਸਦੀ ਅੰਕ, ਵਿਦਿਆਰਥਣ ​ਸ਼੍ਰੇਅ (ਵੋਕੇਸ਼ਨਲ ਗਰੁੱਪ) ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਇਸਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚੋਂ ਵਿਦਿਆਰਥਣ ਹਰਜਸ ਕੌਰ ਨੇ 88.4 ਫੀਸਦੀ ਅੰਕ ਹਾਸਲ ਕੀਤੇ ਹਨ।
​ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸੰਜੀਵ ਸ਼ਰਮਾ ਅਤੇ ਡਿਪਟੀ ਡੀ.ਈ.ਓ. ਡਾ. ਰਵਿੰਦਰ ਪਾਲ ਸ਼ਰਮਾ ਨੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ, ਸਟਾਫ ਮੈਂਬਰਜ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਦੂਸਰੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਦੇ ਹਨ ਅਤੇ ਉਨ੍ਹਾਂ ਵਿੱਚ ਅੱਗੇ ਵਧਣ ਦਾ ਜਜ਼ਬਾ ਪੈਦਾ ਕਰਦੇ ਹਨ।
​ ਇਸ ਮੌਕੇ ਸੀਨੀਅਰ ਲੈਕਚਰਾਰ ਸੁਖਵਿੰਦਰ ਸਿੰਘ, ਹਿਤੇਸ਼ ਵਾਲੀਆ, ਅਮਨਦੀਪ ਕੌਰ ਚਹਿਲ, ਆਪਨਪ੍ਰੀਤ ਕੌਰ, ਸ਼ਿਵਾਨੀ, ਤੇਜਿੰਦਰ ਕੌਸ਼ਿਸ, ਲੈਕਚਰਾਰ ਜਤਿੰਦਰ ਪਾਲ ਸਿੰਘ, ਕੋਚ ਅਮਰਜੋਤ ਸਿੰਘ, ਅਮਨਿੰਦਰ ਸਿੰਘ, ਰਣਜੀਤ ਸਿੰਘ, ਜਪਿੰਦਰ ਪਾਲ ਸਿੰਘ, ਸਵਰਨ ਲਾਲ, ਹਰਵਿੰਦਰ ਕੌਰ ਤੇ ਦਵਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।
Scroll to Top