ਇਸ ਸਮਾਗਮ ਵਿੱਚ ਸ. ਰਣਜੋਧ ਸਿੰਘ ਹਡਾਣਾ, ਹਲਕਾ ਇੰਚਾਰਜ ਸਨੌਰ ਅਤੇ ਸ੍ਰੀ ਕੁੰਦਨ ਗੋਗੀਆ, ਮੇਅਰ ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸ. ਸਤਿੰਦਰ ਸਿੰਘ ਨੰਦਾ (ਨਾਟਕਕਾਰ), ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ. ਸੁਰਜੀਤ ਸਿੰਘ ਖੁਰਮਾਂ, ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਡਾ. ਇਕਬਾਲ ਸਿੰਘ ਸਕਰੌਦੀ, ਸਾਬਕਾ ਡਿਪਟੀ ਡੀ.ਈ.ਓ. ਸੰਗਰੂਰ ਵੱਲੋਂ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।
ਡਾ. ਇਕਬਾਲ ਸਿੰਘ, ਡਾ. ਸੁਰਜੀਤ ਸਿੰਘ ਖੁਰਮਾਂ ਅਤੇ ਸ. ਸਤਿੰਦਰ ਸਿੰਘ ਨੰਦਾ ਨੇ ਆਪਣੇ ਪਰਚਿਆਂ ਰਾਹੀਂ ਡਾ. ਢੋਟ ਦੀ ਲੇਖਣੀ ਅਤੇ ਵਿਅਕਤੀਤਵ ‘ਤੇ ਚਾਨਣਾ ਪਾਇਆ। ਸੁਨਾਮ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ. ਜੰਗੀਰ ਸਿੰਘ ਰਤਨ ਅਤੇ ਸ੍ਰੀ ਬਲਰਾਜ ਉਬਰਾਏ ਨੇ ਵੀ ਡਾ. ਢੋਟ ਨਾਲ ਆਪਣੀਆਂ ਨਿੱਜੀ ਸਾਂਝਾਂ ਅਤੇ ਉਨ੍ਹਾਂ ਦੀ ਸਾਹਿਤਕ ਯਾਤਰਾ ਬਾਰੇ ਵਿਚਾਰ ਸਾਂਝੇ ਕੀਤੇ।
ਸ. ਅਮਰਜੀਤ ਸਿੰਘ ਕਾਲੇਕਾ, ਰਿਟਾਇਰਡ ਐਡੀਸ਼ਨਲ ਕਮਿਸ਼ਨਰ ਆਬਕਾਰੀ ਵਿਭਾਗ ਪਟਿਆਲਾ ਨੇ ਵੀ ਡਾ. ਢੋਟ ਦੀ ਲੇਖਣੀ ਅਤੇ ਆਪਣੇ ਪਰਿਵਾਰਕ ਸਬੰਧਾਂ ਬਾਰੇ ਵਿਚਾਰ ਪ੍ਰਗਟ ਕੀਤੇ। ਸਮੂਹ ਪ੍ਰੋਗਰਾਮ ਦਾ ਸੰਚਾਲਨ ਡਾ. ਹਰਨੇਕ ਸਿੰਘ ਢੋਟ ਦੀ ਧਰਮਪਤਨੀ ਸ੍ਰੀਮਤੀ ਜੁਗਰੀਤ ਕੌਰ ਢੋਟ ਵੱਲੋਂ ਬਖੂਬੀ ਨਿਭਾਇਆ ਗਿਆ।
ਇਸ ਮੌਕੇ ਸੁਨਾਮ ਤੋਂ ਡਾ. ਢੋਟ ਦੇ ਵੱਡੇ ਭਰਾ ਸ. ਗੁਰਦਿਆਲ ਸਿੰਘ, ਸ. ਉਪਕਾਰ ਸਿੰਘ ਪ੍ਰਧਾਨ ਗਈਆਂ ਜਯੋਤੀ ਐਜੂਕੇਸ਼ਨ ਸੁਸਾਇਟੀ, ਸ. ਗੁਰਿੰਦਰ ਸਿੰਘ ਲਾਲੀ ਭਤੀਜਾ, ਸ. ਰਾਜਬੰਸ ਸਿੰਘ, ਸ੍ਰੀਮਤੀ ਕੁਲਜੀਤ ਕੌਰ, ਸ੍ਰੀ ਤੇਜਿੰਦਰ ਫਰਵਾਹੀ (ਕਹਾਣੀਕਾਰ), ਸ੍ਰੀਮਤੀ ਗੁਰਵਿੰਦਰ ਕੌਰ ਕਾਲੇਕਾ, ਹਰਮੇਲ ਸਿੰਘ ਸਨੌਰ, ਡਾ. ਪੂਨਮ ਗੁਪਤ, ਸ. ਭੋਲਾ ਸਿੰਘ ਸੰਗਰਾਮੀ, ਸ੍ਰੀ ਦਿਨੇਸ਼ ਕੌਸ਼ਿਕ, ਸ੍ਰੀ ਸਤੀਸ਼ ਵਿਦਰੋਹੀ, ਸ੍ਰੀਮਤੀ ਬਲਵਿੰਦਰ ਕੌਰ ਸੰਧੂ, ਐਡਵੋਕੇਟ ਸੁਰਿੰਦਰਪਾਲ ਸਿੰਘ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ।