Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 4:51 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ  'ਆਨਲਾਈਨ ਮਾਨੀਟਰਿੰਗ ਸੈੱਲ' ਦੀ ਸਥਾਪਨਾ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ  'ਆਨਲਾਈਨ ਮਾਨੀਟਰਿੰਗ ਸੈੱਲ' ਦੀ ਸਥਾਪਨਾ

ਪਟਿਆਲਾ, 5 ਜੂਨ : ਵਾਤਾਵਰਣ ਦੀ ਸੁਰੱਖਿਆ ਅਤੇ ਨਿਯਮਤ ਨਿਗਰਾਨੀ ਲਈ ਤਕਨਾਲੋਜੀ ਦਾ ਲਾਹਾ ਲੈਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਟਿਆਲਾ ਸਥਿਤ ਆਪਣੇ ਮੁੱਖ ਦਫ਼ਤਰ ਵਿਖੇ ਇੱਕ ਸਮਰਪਿਤ ‘ਆਨਲਾਈਨ ਮਾਨੀਟਰਿੰਗ ਸੈੱਲ’ (ਓਐਮਸੀ) ਦਾ ਗਠਨ ਕੀਤਾ ਹੈ।
ਇਹ ਨਵਾਂ ਸਥਾਪਿਤ ਸੈੱਲ ਪੰਜਾਬ ਦੇ ਉਦਯੋਗਾਂ ਅਤੇ ਸਾਂਝੇ ਟ੍ਰੀਟਮੈਂਟ ਪਲਾਂਟਾਂ ਵਿੱਚੋਂ ਨਿਕਲਣ ਵਾਲੀਆਂ ਗੈਸਾਂ (ਇਮਿਸ਼ਨ) ਅਤੇ ਤਰਲ ਰਹਿੰਦ-ਖੂੰਹਦ (ਇਫੂਲੈਂਟਸ) ਦੀ ਨਿਰੰਤਰ ਨਿਗਰਾਨੀ ਕਰੇਗਾ। ਇਹ ‘ਵਾਰ-ਰੂਮ’ ਵਰਗਾ ਹਾਈ-ਟੈਕ ਸੈੱਟਅੱਪ ਉਦਯੋਗਾਂ, ਸਾਂਝੇ ਤਰਲ ਰਹਿੰਦ-ਖੂੰਹਦ ਸੋਧਕ ਪਲਾਂਟਾਂ (ਸੀਈਟੀਪੀਜ), ਸਾਂਝੇ ਬਾਇਓ-ਮੈਡੀਕਲ ਰਹਿੰਦ-ਖੂੰਹਦ ਸੋਧਕ ਕੇਂਦਰਾਂ (ਸੀਬੀਡਬਲਿਯੂਟੀਐਫਜ), ਅਤੇ ਟ੍ਰੀਟਮੈਂਟ, ਸਟੋਰੇਜ ਅਤੇ ਡਿਸਪੋਜ਼ਲ ਸੁਵਿਧਾਵਾਂ (ਟੀਐਸਡੀਐਫਜ) ਵੱਲੋਂ ਲਗਾਏ ਗਏ ਆਨਲਾਈਨ ਨਿਰੰਤਰ ਨਿਕਾਸ ਅਤੇ ਤਰਲ ਰਹਿੰਦ-ਖੂੰਹਦ ਨਿਗਰਾਨੀ ਪ੍ਰਣਾਲੀ (ਓਸੀਈਐਮਐਸ), ਨਿਰੰਤਰ ਅੰਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀਏਏਕਿਊਐਮਐਸ), ਆਨਲਾਈਨ ਡਾਟਾ ਪ੍ਰਾਪਤੀ ਅਤੇ ਨਿਗਰਾਨੀ ਪ੍ਰਣਾਲੀ, ਸੀਸੀਟੀਵੀ ਸਰਵੇਲੈਂਸ ਸਿਸਟਮ, ਜੀਪੀਐਸ ਟ੍ਰੈਕਿੰਗ ਪ੍ਰਣਾਲੀ ਅਤੇ ਬਾਰਕੋਡ-ਅਧਾਰਤ ਸਾਫਟਵੇਅਰ ਦੀ ਡੂੰਘਾਈ ਨਾਲ ਨਿਗਰਾਨੀ ਕਰੇਗਾ।
ਆਨਲਾਈਨ ਮਾਨੀਟਰਿੰਗ ਸੈੱਲ ਦੀ ਜ਼ਿੰਮੇਵਾਰੀ ਪੀ.ਪੀ.ਸੀ.ਬੀ. ਦੇ ਸਰਵਰਾਂ ਨਾਲ ਨਿਗਰਾਨੀ ਪ੍ਰਣਾਲੀਆਂ ਦੀ ਨਿਰਵਿਘਨ ਕਨੈਕਟੀਵਿਟੀ ਨੂੰ ਯਕੀਨੀ ਬਣਾਉਣਾ, ਆਨਲਾਈਨ ਪਲੇਟਫਾਰਮਾਂ ਦਾ ਇੱਕ ਵਿਆਪਕ ਡਾਟਾਬੇਸ ਤਿਆਰ ਰੱਖਣਾ, ਡਾਟਾ ਸਮੀਖਿਆ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਵਿਕਸਿਤ ਕਰਨਾ ਅਤੇ ਰੋਜ਼ਾਨਾ ਨਿਗਰਾਨੀ ਰਿਪੋਰਟਾਂ ਸੌਂਪਣਾ ਹੋਵੇਗੀ। ਇਹ ਸੈੱਲ ਲਗਾਤਾਰ ਉਲੰਘਣਾ ਕਰਨ ਵਾਲੇ ਉਦਯੋਗਾਂ ਦੀ ਪਛਾਣ ਵੀ ਕਰੇਗਾ ਅਤੇ ਸਬੰਧਤ ਫੀਲਡ ਦਫ਼ਤਰਾਂ ਨੂੰ ਸੁਧਾਰਾਤਮਕ ਕਾਰਵਾਈ ਲਈ ਸਿਫ਼ਾਰਸ਼ ਕਰੇਗਾ।
Scroll to Top