ਪੰਜਾਬ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਮਜ਼ਬੂਤੀ, ਪਰਮਜੀਤ ਕੌਰ ਲਾਂਡਰਾਂ ਦੀ ਵਾਪਸੀ

ਚੰਡੀਗੜ੍ਹ, 8 ਅਪ੍ਰੈਲ 2026 : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਹਲਚਲ ਤੇਜ਼ ਹੋ ਰਹੀ ਹੈ ਅਤੇ ਵੱਖ-ਵੱਖ ਪਾਰਟੀਆਂ ਆਪਣੇ ਦਾਅਵੇ ਮਜ਼ਬੂਤ ਕਰਨ ਵਿੱਚ ਜੁਟੀਆਂ ਹਨ। ਇਸੇ ਦੌਰਾਨ ਸ੍ਰੋਮਣੀ ਅਕਾਲੀ ਦਲ ਨੂੰ ਵੱਡੀ ਸਿਆਸੀ ਮਜ਼ਬੂਤੀ ਮਿਲੀ ਹੈ।

ਜਿਕਰਯੋਗ ਹੈ ਕਿ ਪਰਮਜੀਤ ਕੌਰ ਲਾਂਡਰਾ, ਜੋ ਐਸਜੀਪੀਸੀ ਮੈਂਬਰ ਅਤੇ ਮੋਹਾਲੀ ਤੋਂ ਸੀਨੀਅਰ ਆਗੂ ਹਨ, ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਈਆਂ ਹਨ। ਉਨ੍ਹਾਂ ਨੇ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਛੱਡ ਦਿੱਤਾ ਹੈ, ਜਿੱਥੇ ਉਹ ਵਿਜ਼ਨ ਕਮੇਟੀ ਦੀ ਮੈਂਬਰ ਵਜੋਂ ਸੇਵਾ ਨਿਭਾ ਰਹੀਆਂ ਸਨ।

ਉਨ੍ਹਾਂ ਦੀ ਪਾਰਟੀ ਵਿੱਚ ਵਾਪਸੀ ਸੁਖਬੀਰ ਬਾਦਲ ਦੀ ਹਾਜ਼ਰੀ ਵਿੱਚ ਕਰਵਾਈ ਗਈ। ਇਸ ਮੌਕੇ ਲਾਂਡਰਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ “ਘਰ ਵਾਪਸੀ” ਵਰਗਾ ਹੈ ਅਤੇ ਉਹ ਮੁੜ ਪਾਰਟੀ ਲਈ ਪੂਰੀ ਨਿਭੇੜ ਨਾਲ ਕੰਮ ਕਰਨਗੀਆਂ ਅਤੇ ਲੋਕਾਂ ਨਾਲ ਨਾਲ ਜੋੜਿਆ ਜਾਵੇਗਾ।

Scroll to Top