ਪੰਜਾਬੀ ਅਦਾਕਾਰ ਦਿਲਜੀਤ ਦੌਸਾਂਝ ਨੇ ਕੀਤਾ ਤਾਜ ਮਹਿਲ ਦਾ ਦੌਰਾ
ਦਿੱਲੀ, 27 ਅਕਤੂਬਰ : ਪੰਜਾਬੀ ਇੰਡਸਟਰੀ ਦੇ ਮਸਹੂਰ ਅਦਾਕਾਰ ਦਿਲਜੀਤ ਦੌਸਾਂਝ ਨੇ ਆਪਣੇ ਕੁੱਠ ਕਰੂ ਮੈਬਰਾਂ ਦੇ ਨਾਲ ਆਗਰਾ ਵਿਖੇ ਸਥਿਤ ਤਾਜ ਮਹਿਲ ਦਾ ਦੌਰਾ ਕੀਤਾ, ਜਿਸ ਕਾਰਨ ਉਨਾ ਦੇ ਪ੍ਰਸੰਸਕਾਂ ਅੰਦਰ ਭਾਰੀ ਖੁਸ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਲੋਕਾਂ ਨੇ ਉਨਾ ਨਾਲ ਫੋਟੋ ਸੂਟ ਵੀ ਕਰਵਾਇਆ ਅਤੇ ਦਿਲਜੀਤ ਦੌਸਾਂਝ ਨੇ ਜਮਕੇ ਤਾਜ ਮਹਿਲ ਦੀ ਤਾਰੀਫ ਵੀ ਕੀਤੀ।
ਦਿਲਜੀਤ ਨੇ ਤਾਜ ਮਹਿਲ ਨਾਲ ਤਸਵੀਰਾਂ ਖਿਚਵਾਈਆਂ ਅਤੇ ਉੱਥੇ ਇੱਕ ਰੀਲ ਵੀ ਸ਼ੂਟ ਕੀਤੀ। ਕੰਪਲੈਕਸ ਵਿੱਚ ਘੁੰਮਦੇ ਸਮੇਂ ਉਹ ਲਾਲ ਜੈਕੇਟ, ਚਿੱਟੀ ਪੱਗ ਅਤੇ ਨੀਲੀ ਜੀਨਸ ਪਹਿਨੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਤਾਜ ਮਹਿਲ ਦੇ ਦੌਰੇ ਦੌਰਾਨ ਦਿਲਜੀਤ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨ ਵਿੱਚ ਬੈਠ ਕੇ ਕੰਪਲੈਕਸ ਦੇ ਆਲੇ-ਦੁਆਲੇ ਦੇ ਦ੍ਰਿਸ਼ਾਂ ਦਾ ਆਨੰਦ ਮਾਣਿਆ।