ਪਟਿਆਲਾ 26 ਜੂਨ : ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਪਟਿਆਲਾ ਵੱਲੋਂ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਤਹਿਤ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਅਤੇ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ ਦੇ ਸਹਿਯੋਗ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾਕਟਰ ਹਿਮਾਂਸ਼ੂ ਅਗਰਵਾਲ ਦੀ ਸਰਪ੍ਰਸਤੀ ਹੇਠ ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਡੈਟਲ ਸਾਇੰਸ ਅਤੇ ਹਸਪਤਾਲ ਪਟਿਆਲਾ ਵਿਖੇ ਨਸ਼ੇ ਨਜਾਇਜ਼ ਦੁਰਵਰਤੋਂ ਅਤੇ ਨਸ਼ਾ ਤਸ਼ਕਰੀ ਵਿਰੁੱਧ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਮਾਲ ਅਫਸਰ ਪਟਿਆਲਾ ਸੰਦੀਪ ਸਿੰਘ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪਟਿਆਲਾ ਵਰਿੰਦਰ ਸਿੰਘ ਟਿਵਾਣਾ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਪ੍ਰਧਾਨਗੀ ਡਾ ਮਲਕੀਤ ਸਿੰਘ ਮਾਨ ਐਸਟਿਟ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਕੀਤੀ। ਇਸ ਮੌਕੇ ਲਕਸ਼ਮੀ ਬਾਈ ਇੰਸਟੀਚਿਊਟ ਆਫ਼ ਸਾਇੰਸ ਅਤੇ ਹਸਪਤਾਲ ਪਟਿਆਲਾ ਦੇ ਚੇਅਰਮੈਨ ਬੀ.ਡੀ.ਗੁਪਤਾ ਨੇ ਸਾਰੇ ਆਏਂ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ,ਡਾ ਵਨੀਤ ਸ਼ਰਮਾ ਵਾਇਸ ਚੇਅਰਮੈਨ, ਡਾ ਆਸ਼ੂਤੋਸ਼ ਨਰੂਲਾ ਪ੍ਰਿੰਸੀਪਲ, ਡਾ ਮੱਧੂ ਗੁਪਤਾ ਵਾਈਸ ਪ੍ਰਿੰਸੀਪਲ, ਡਾ ਪ੍ਰਾਚਜਣ ਮਿੱਤਰਾਂ ਨੋਡਲ ਅਫ਼ਸਰ, ਡਾ ਅਵਨੀਤ ਕੋਰ, ਉਪਕਾਰ ਸਿੰਘ , ਵਿਨੇ ਸ਼ਰਮਾ,ਰੁਦਰਪ੍ਰਤਾਪ ਸਿੰਘ ਬੀ ਸੀ ਏ ਵਿਦਿਆਰਥੀ ਗੋਰਮਿੰਟ ਬਿਕਰਮ ਕਾਲਜ ਆਫ ਕਾਮਰਸ, ਹਰਮਨਜੀਤ ਸਿੰਘ ਰੰਧਾਵਾ, ਲੱਕੀ ਹਰਦਾਸਪੁਰ ਨੇ ਵੀ ਸ਼ਿਰਕਤ ਕੀਤੀ।