ਦਿੱਲੀ, 06 ਅਪ੍ਰੈਲ 2026 : ਦਿੱਲੀ ਵਿਧਾਨ ਸਭਾ ਵਿਚ ਅੱਜ ਉਸ ਵੇਲੇ ਹਫੜਾ ਦਫੜੀ ਵਾਲਾ ਮਾਹੌਲ ਬਣ ਗਿਆ, ਜਦੋ ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ‘ਚ ਵੱਡੀ ਲਾਪਰਵਾਹੀ ਸਾਹਮਣੇ ਆਈ। ਇੱਕ ਅਣਪਛਾਤੀ ਕਾਰ ਨੇ ਗੇਟ ਨੰਬਰ-2 ਨੂੰ ਟੱਕਰ ਮਾਰ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ, ਇਹ ਕਾਰ ਵੀਆਈਪੀ ਗੇਟ ਰਾਹੀਂ ਅੰਦਰ ਵੜੀ ਅਤੇ ਉੱਥੇ ਲੱਗੇ ਬੂਮ ਬੈਰੀਅਰ ਨੂੰ ਤੋੜ ਕੇ ਅੱਗੇ ਵਧ ਗਈ। ਇਸ ਦੌਰਾਨ ਕਾਰ ‘ਚੋਂ ਇੱਕ ਨਕਾਬਪੋਸ਼ ਵਿਅਕਤੀ ਬਾਹਰ ਨਿਕਲਿਆ, ਜਿਸਨੇ ਸਪੀਕਰ ਦੀ ਗੱਡੀ ‘ਤੇ ਸਿਆਹੀ ਵਰਗਾ ਪਦਾਰਥ ਸੁੱਟਿਆ ਅਤੇ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਨੇ ਵਿਧਾਨ ਸਭਾ ਦੀ ਸੁਰੱਖਿਆ ਵਿਵਸਥਾ ‘ਤੇ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ ਅਤੇ ਪ੍ਰਸ਼ਾਸਨ ‘ਤੇ ਸੁਰੱਖਿਆ ਹੋਰ ਮਜ਼ਬੂਤ ਕਰਨ ਦਾ ਦਬਾਅ ਵੱਧ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਉੱਚ ਅਧਿਕਾਰੀਆਂ ਵਲੋ ਜਾਂਚ ਸੁਰੂ ਕਰ ਦਿਤੀ ਗਈ ਹੈ।