ਦਿੱਲੀ-ਐਨਸੀਆਰ ਐਕਸਪ੍ਰੈਸਵੇਅ ਦੇ ਕੰਮ ਨੂੰ ਮਿਲੀ ਰਫਤਾਰ, ਪੁੱਜਾ ਆਖਰੀ ਪੜਾਅ

ਨਵੀਂ ਦਿੱਲੀ, 18 ਮਈ 2026 : ਦਿੱਲੀ-ਐਨਸੀਆਰ ਐਕਸਪ੍ਰੈਸਵੇਅ ਦੇ ਕੰਮ ਨੂੰ ਹੁਣ ਪੂਰੀ ਤਰ੍ਹਾ ਰਫਤਾਰਮਿਲ ਗਈ ਹੈ ਤੇ ਇਹ ਪ੍ਰੋਜਕੈਟ ਆਪਣੇ ਆਖਰੀ ਪੜਾਅ ਤੇ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਇਹ ਪ੍ਰੋਜੈਕਟ ਹੁਣ ਲਗਭਗ ਮੁਕੰਮਲ ਹੋਣ ਦੇ ਨੇੜੇ ਪਹੁੰਚ ਗਿਆ ਹੈ। ਅਧਿਕਾਰੀਆਂ ਮੁਤਾਬਕ ਪ੍ਰੋਜੈਕਟ ਦਾ ਕਰੀਬ 97 ਫੀਸਦੀ ਨਿਰਮਾਣ ਕੰਮ ਪੂਰਾ ਹੋ ਚੁੱਕਾ ਹੈ ਅਤੇ 19 ਮਈ ਨੂੰ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਇਸ ਦਾ ਜਾਇਜ਼ਾ ਲੈਣਗੇ।

ਦਸ ਦਈਏ ਕਿ ਕਰੀਬ 59 ਕਿਲੋਮੀਟਰ ਲੰਬੇ ਇਸ ਐਕਸਪ੍ਰੈਸਵੇਅ ਦਾ ਨਿਰਮਾਣ NH-148NA ਪ੍ਰੋਜੈਕਟ ਤਹਿਤ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ‘ਤੇ ਲਗਭਗ 5,332 ਕਰੋੜ ਰੁਪਏ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ।

ਮੰਤਰੀ ਨਿਤਿਨ ਗਡਕਰੀ ਦੇ ਇਸ ਦੌਰੇ ਦੌਰਾਨ ਹਰਿਆਣਾ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਸਮੇਤ ਕਈ ਸੰਸਦ ਮੈਂਬਰ ਵੀ ਮੌਜੂਦ ਰਹਿਣਗੇ। ਨਿਰੀਖਣ ਦੀ ਸ਼ੁਰੂਆਤ ਸਵੇਰੇ 10 ਵਜੇ ਦਿੱਲੀ ਦੇ ਮਹਾਰਾਣੀ ਬਾਗ ਖੇਤਰ ਤੋਂ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ, ਜੈਤਪੁਰ-ਪੁਸ਼ਤਾ ਰੋਡ ਤੋਂ ਬਣ ਰਹੇ ਛੇ-ਲੇਨ ਐਕਸੈੱਸ ਕੰਟਰੋਲ ਹਾਈਵੇਅ ਦਾ ਮੁਆਇਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੈਤਪੁਰ ਪੁਸ਼ਤਾ ਨੂੰ ਫਰੀਦਾਬਾਦ-ਬੱਲਭਗੜ੍ਹ ਬਾਈਪਾਸ ਅਤੇ ਬਦਰਪੁਰ ਸਰਹੱਦ ਨੇੜੇ ਐਨਐਚ-19 ਨਾਲ ਜੋੜਨ ਵਾਲੀ ਸਪੁਰ ਰੋਡ ਦਾ ਵੀ ਨਿਰੀਖਣ ਕੀਤਾ ਜਾਵੇਗਾ।

Scroll to Top