ਥਾਣਾ ਸੰਭੂ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਅਸ਼ਲੀਲਲ ਹਰਕਤਾਂ ਕਰਨ ਦੇ ਚਲਦਿਆਂ ਕੇਸ ਦਰਜ

ਥਾਣਾ ਸੰਭੂ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਅਸ਼ਲੀਲਲ ਹਰਕਤਾਂ ਕਰਨ ਦੇ ਚਲਦਿਆਂ ਕੇਸ ਦਰਜ
ਸ਼ੰਭੂ: ਥਾਣਾ ਸ਼ੰਭੂ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਇਕ ਵਿਅਕਤੀ ਵਿਰੁੱਧ ਧਾਰਾ 74, 75, 137 ਬੀ. ਐਨ. ਐਸ., 8, 12 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਸਿ਼ਕਾਇਤ ਦਰਜ ਕੀਤੀ ਗਈ ਹੈ ਵਿਚ ਸੰਜੂ ਕੁਮਾਰ ਪੁੱਤਰ ਜੱਸਾ ਰਾਮ ਵਾਸੀ ਪਿੰਡ ਬਾਸਮਾ ਥਾਣਾ ਸ਼ੰਭੂ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਗਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨੀਂ ਉਸਦੇ ਘਰ ਦਾ ਕਿਸੇ ਵਿਅਕਤੀ ਵਲੋਂ ਸਵੇਰ ਦੇ 3 ਵਜੇ ਜਦੋਂ ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਜਦੋਂ ਉਸਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਸੰਜੂ ਕੁਮਾਰ ਖੜ੍ਹਾ ਸੀ ਨੇ ਉਸਨੂੰ ਆਪਣੇ ਨਾਲ ਚੱਲਣ ਲਈ ਕਿਹਾ ਪਰ ਉਸਨੇ ਇਨਕਾਰ ਕਰ ਦਿੱਤਾ ਤੇ ਸੰਜੂ ਨੇ ਧੱਕੇ ਨਾਲ ਉਸਦੀ ਬਾਂਹ ਫੜ ਲਈ ਤੇ ਆਪਣੀ ਗੱਡੀ ਵਿਚ ਬੈਠਾ ਲਿਆ ਅਤੇ ਪਿੰਡ ਦੇ ਬਾਹਰ ਥੋੜੀ ਦੂਰ ਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਤੇ ਰੌਲਾ ਪਾਉਣ ਤੇ ਸੰਜੂ ਉਸਨੂੰ ਪਿੰਡ ਦੇ ਅੱਡੇ ਤੇ ਛੱਡ ਕੇ ਚਲਿਆ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Comment

Your email address will not be published. Required fields are marked *

Scroll to Top