ਪਟਨਾ, 09 ਜੂਨ 2026: ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਨਾਲ ਸਬੰਧਤ ਸਾਸਾਮੁਸਾ ਖੰਡ ਮਿੱਲ ਦੇ ਹਜ਼ਾਰਾਂ ਗੰਨਾ ਉਤਪਾਦਕ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਕਿਸਾਨਾਂ ਦੇ 42.99 ਕਰੋੜ ਜਾਰੀ ਕਰਨ ਲਈ ਮੰਜੂਰੀ ਦਿਤੀ ਹੈ, ਜਿਸਤੋ ਕਿਸਾਨਾਂ ਨੂੰ ਵੰਡੀ ਰਾਹਤ ਮਿਲੇਗੀ।
ਜਾਦਕਾਰੀਦੇ ਅਨੁਸਾਰ ਇਹ ਬਕਾਇਆ ਕਾਫੀ ਸਮੇ ਤੋ ਲਟਕ ਰਿਹਾ ਸੀ, ਜਿਸ ਨਾਲ ਕਰੀਬ 14 ਹਜ਼ਾਰ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ।
ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਹੇਠ ਹੋਈ ਰਾਜ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਸਰਕਾਰ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਕਿਸਾਨਾਂ ਨੂੰ ਆਰਥਿਕ ਮਜ਼ਬੂਤੀ ਦੇਣ ਦੇ ਨਾਲ-ਨਾਲ ਗੰਨਾ ਖੇਤੀ ਨੂੰ ਨਵਾਂ ਉਤਸ਼ਾਹ ਵੀ ਪ੍ਰਦਾਨ ਕਰੇਗਾ।
ਅਧਿਕਾਰੀਆਂ ਅਨੁਸਾਰ, ਬਕਾਇਆ ਰਕਮ ਮਿਲਣ ਨਾਲ ਉਹ ਕਿਸਾਨ, ਜੋ ਕਈ ਸਾਲਾਂ ਤੋਂ ਆਪਣੇ ਹੱਕ ਦੇ ਭੁਗਤਾਨ ਦੀ ਉਡੀਕ ਕਰ ਰਹੇ ਸਨ, ਹੁਣ ਰਾਹਤ ਮਹਿਸੂਸ ਕਰਨਗੇ। ਇਸ ਨਾਲ ਪੇਂਡੂ ਅਰਥਚਾਰੇ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।
ਸਰਕਾਰ ਨੂੰ ਆਸ ਹੈ ਕਿ ਕਿਸਾਨਾਂ ਦਾ ਵਿਸ਼ਵਾਸ ਮੁੜ ਬਹਾਲ ਹੋਣ ਨਾਲ ਗੰਨੇ ਦੀ ਬਿਜਾਈ ਵਿੱਚ ਵਾਧਾ ਹੋਵੇਗਾ ਅਤੇ ਸਾਸਾਮੁਸਾ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੀ ਬਲ ਮਿਲੇਗਾ। ਜਾਣਕਾਰੀ ਮੁਤਾਬਕ ਮਿੱਲ ਦੇ ਮੁੜ ਸੰਚਾਲਨ ਨਾਲ ਸੂਬੇ ਵਿੱਚ 500 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ।
ਸਰਕਾਰੀ ਹਲਕਿਆਂ ਦਾ ਕਹਿਣਾ ਹੈ ਕਿ ਇਹ ਕਦਮ ਨਾ ਸਿਰਫ਼ ਕਿਸਾਨਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲੇ ਦਾ ਹੱਲ ਕਰੇਗਾ, ਸਗੋਂ ਖੰਡ ਉਦਯੋਗ ਦੇ ਪੁਨਰ ਵਿਕਾਸ ਵੱਲ ਵੀ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋ ਸਕਦਾ ਹੈ।