ਗਰਮ ਮੌਸਮ ਦੌਰਾਨ ਭੋਜਨ ਸੁਰੱਖਿਆ ਸਬੰਧੀ ਸਾਵਧਾਨੀਆਂ ਅਪਣਾਉਣ ਦੀ ਅਪੀਲ

ਪਟਿਆਲਾ 17 ਜੂਨ – ਜ਼ਿਲ੍ਹਾ ਸਿਹਤ ਅਫ਼ਸਰ ਪਟਿਆਲਾ ਡਾ. ਗੁਰਪ੍ਰੀਤ ਕੌਰ ਨੇ ਜ਼ਿਲ੍ਹਾ ਵਾਸੀਆਂ ਅਤੇ ਭੋਜਨ ਕਾਰੋਬਾਰ ਸੰਚਾਲਕਾਂ ਨੂੰ ਗਰਮੀਆਂ ਦੇ ਮੌਸਮ ਦੌਰਾਨ ਭੋਜਨ ਸੁਰੱਖਿਆ ਸਬੰਧੀ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਚ ਤਾਪਮਾਨ ਕਾਰਨ ਭੋਜਨ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਇਸ ਵਿੱਚ ਹਾਨੀਕਾਰਕ ਜੀਵਾਣੂ ਤੇਜ਼ੀ ਨਾਲ ਵੱਧਦੇ ਹਨਜਿਸ ਨਾਲ ਫੂਡ ਪੌਇਜ਼ਨਿੰਗਦਸਤਉਲਟੀਆਂ ਅਤੇ ਹੋਰ ਭੋਜਨ-ਜਨਿਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਮੇਸ਼ਾ ਤਾਜ਼ਾਗਰਮ ਅਤੇ ਸਾਫ਼-ਸੁਥਰਾ ਭੋਜਨ ਹੀ ਖਾਣਖੁੱਲ੍ਹੇ ਵਿੱਚ ਰੱਖੇ ਭੋਜਨ ਤੋਂ ਪਰਹੇਜ਼ ਕਰਨ ਅਤੇ ਸਿਰਫ਼ ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ। ਖਾਣ ਤੋਂ ਪਹਿਲਾਂ ਅਤੇ ਟਾਇਲਟ ਦੀ ਵਰਤੋਂ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ। ਘਰਾਂ ਵਿੱਚ ਪਕਾਏ ਹੋਏ ਭੋਜਨ ਨੂੰ ਕਮਰੇ ਦੇ ਤਾਪਮਾਨ ਤੇ ਦੋ ਘੰਟਿਆਂ ਤੋਂ ਵੱਧ ਨਾ ਛੱਡਿਆ ਜਾਵੇ ਅਤੇ ਬਹੁਤ ਜ਼ਿਆਦਾ ਗਰਮੀ ਦੌਰਾਨ ਘਰ ਵਿੱਚ ਤਿਆਰ ਭੋਜਨ ਨੂੰ ਤਰਜੀਹ ਦਿੱਤੀ ਜਾਵੇ।

ਡਾ. ਗੁਰਪ੍ਰੀਤ ਕੌਰ ਨੇ ਭੋਜਨ ਕਾਰੋਬਾਰ ਸੰਚਾਲਕਾਂਰੈਸਟੋਰੈਂਟ ਮਾਲਕਾਂਢਾਬਾ ਸੰਚਾਲਕਾਂ ਅਤੇ ਸਟਰੀਟ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਹਾਤਿਆਂ ਨੂੰ ਸਾਫ਼-ਸੁਥਰਾ ਅਤੇ ਕੀੜੇ-ਮਕੌੜਿਆਂ ਤੋਂ ਮੁਕਤ ਰੱਖਣਭੋਜਨ ਨੂੰ ਢੱਕ ਕੇ ਰੱਖਣ ਅਤੇ ਧੂੜਮੱਖੀਆਂ ਅਤੇ ਸਿੱਧੀ ਧੁੱਪ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਗਰਮ ਅਤੇ ਠੰਡੇ ਭੋਜਨ ਦਾ ਨਿਰਧਾਰਿਤ ਤਾਪਮਾਨ ਬਣਾਈ ਰੱਖਿਆ ਜਾਵੇਸਿਰਫ਼ ਪੀਣ ਯੋਗ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇ ਨਕਲੀ ਰੰਗਾਂ ਜਾਂ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਨਾ ਕੀਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਭੋਜਨ ਨੂੰ ਸੰਭਾਲਣ ਵਾਲੇ ਕਰਮਚਾਰੀ ਸਾਫ਼ ਕੱਪੜੇਐਪਰਨਹੇਅਰ ਨੈੱਟ ਅਤੇ ਮਾਸਕ ਦੀ ਵਰਤੋਂ ਕਰਨ ਅਤੇ ਸਾਰੇ ਭੋਜਨ ਕਾਰੋਬਾਰ ਸੰਚਾਲਕ ਆਪਣੇ ਲਾਜ਼ਮੀ FSSAI ਲਾਇਸੈਂਸ ਅਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨ। ਭੋਜਨ ਪਦਾਰਥਾਂ ਦੀ ਮਿਆਦ ਪੁੱਗਣ ਦੀ ਤਾਰੀਖ ਅਤੇ ਲੇਬਲਾਂ ਦੀ ਜਾਂਚ ਕਰਨਾ ਵੀ ਬਹੁਤ ਜ਼ਰੂਰੀ ਹੈ।

Scroll to Top