ਨਵੀਂ ਦਿੱਲੀ, 4 ਜੂਨ 2026 : ਭਾਰਤੀ ਕ੍ਰਿਕਟ ਟੀਮ ਨੂੰ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਲੜੀ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ ਕਿਉਕਿ ਟੀਮ ਦੇ ਜਾਂਬਾਜ ਖਿਡਾਰੀ ਵਿਰਾਟ ਕੋਹਲੀ ਨੇ ਇਸ ਸੀਰੀਜ ਤੋ ਆਪਣੀ ਦੂਰੀ ਬਣਾ ਲਈ ਹੈ, ਜਿਸ ਕਾਰਨ ਉਨਾ ਦੇ ਫੈਨਜ ਅੰਦਰ ਵੀ ਭਾਰੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਭਾਵੇਂ ਵਿਰਾਟ ਕੋਹਲੀ 37 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ, ਪਰ ਫਿਟਨੈੱਸ ਦੇ ਮਾਮਲੇ ਵਿੱਚ ਉਹ ਅਜੇ ਵੀ ਵਿਸ਼ਵ ਕ੍ਰਿਕਟ ਦੇ ਸਭ ਤੋਂ ਅੱਗੇ ਗਿਣੇ ਜਾਂਦੇ ਹਨ। ਹਾਲ ਹੀ ਵਿੱਚ ਮੁਕੰਮਲ ਹੋਏ ਆਈਪੀਐਲ ਸੀਜ਼ਨ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਫਾਰਮ ਦਿਖਾਈ ਅਤੇ ਆਪਣੀ ਟੀਮ ਲਈ ਕਈ ਅਹਿਮ ਪਾਰੀਆਂ ਖੇਡੀਆਂ। ਫਾਈਨਲ ਮੁਕਾਬਲੇ ਵਿੱਚ ਵੀ ਉਨ੍ਹਾਂ ਦੇ ਪ੍ਰਦਰਸ਼ਨ ਨੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਦਸ ਦਈਏ ਕਿ ਟੀਮ ਦੇ ਸੀਨੀਅਰ ਬੱਲੇਬਾਜ਼ ਵਿਰਾਟ ਕੋਹਲੀ ਹੈਮਸਟ੍ਰਿੰਗ ਦੀ ਸੱਟ ਕਾਰਨ ਪੂਰੀ ਸੀਰੀਜ਼ ਲਈ ਉਪਲਬਧ ਨਹੀਂ ਰਹਿਣਗੇ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਇਹ ਲੜੀ 13 ਜੂਨ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋਣੀ ਹੈ।