ਕੈਬਨਿਟ ਮੰਤਰੀ ਹਰਭਜਨ ਈਟੀਓ ਦੇ ਕਾਫਲੇ ਦੀ ਗੱਡੀ ਹੋਈ ਹਾਦਸਾਗ੍ਰਸਤ

ਗੁਰਦਾਸਪੁਰ , 15 ਅਕਤੂਬਰ : ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫਿਲੇ ਨਾਲ ਅੱਜ ਇਕ ਗੱਡੀ ਦੀ ਟੱਕਰ ਹੋਣ ਕਾਰਨ ਹਾਦਸਾ ਹੋ ਗਿਆ, ਜਿਸ ਕਾਰਨ ਚਾਰ ਦੇ ਕਰੀਬ ਪੁਲਸ ਮੁਲਾਜਮ ਜਖਮੀ ਹੋ ਗਏ, ਜਿਨਾ ਨੂੰ ਖੁਦ ਮੰਤਰੀ ਅਤੇ ਹੋਰ ਮੁਲਾਜਮਾਂ ਨੇ ਐਬੂਲੈਸ ਰਾਹੀ ਹਸਪਤਾਲ ਪਹੁੰਚਾਇਆ।

ਇਸਤੋ ਇਲਾਵਾ ਕਾਰ ਚਾਲਕ ਨੂੰ ਵੀ ਜਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ।ਇਹ ਹਾਦਸਾ ਗੁਰਦਾਸਪੁਰ ਤੋਂ ਡੇਰਾ ਬਾਬਾ ਨਾਨਕ ਵੱਲ ਜਾਂਦਿਆਂ ਕਲਾਨੌਰ ਨੇੜੇ ਡੀਸੀ ਦਫ਼ਤਰ ਦੀ ਪਾਇਲਟ ਨਾਲ ਸਾਹਮਣਿਓਂ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਟੱਕਰ ਮਾਰਨ ਕਾਰਨ ਹੋਇਆ ਹੈ।

Scroll to Top