ਕੇਜੀਐਫ ਨਾਲ ਜੁੜੇ ਦੋ ਸ਼ੱਕੀ ਨੌਜਵਾਨ ਮਲੇਸ਼ੀਆ ਤੋਂ ਡਿਪੋਰਟ ਹੋਣ ਮਗਰੋ ਗ੍ਰਿਫਤਾਰ

ਚੰਡੀਗੜ੍ਹ, 20 ਜੂਨ 2026 : ਅੱਜ ਮਲੇਸ਼ੀਆ ਤੋ ਡਿਪੋਰਟ ਹੋਏ ਦੋ ਨੌਜਵਾਨ ਜੋਕਿ ਪਾਬੰਦੀਸ਼ੁਦਾ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਕਥਿਤ ਤੌਰ ਤੇ ਜੁੜੇ ਹੋਏ ਸਨ, ਨੂੰ ਅੱਜ ਪੰਜਾਬ ਪੁਲਸ ਵਲੋ ਏਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ, ਵਾਸੀ ਅੰਬਾਲਾ, ਅਤੇ ਮਨਜੀਤ ਸਿੰਘ, ਵਾਸੀ ਪਟਿਆਲਾ ਵਜੋਂ ਹੋਈ ਹੈ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਦੋਵੇਂ ਵਿਅਕਤੀ ਮਲੇਸ਼ੀਆ ਵਿੱਚ ਸਰਗਰਮ ਇੱਕ ਅਜਿਹੇ ਨੈੱਟਵਰਕ ਨਾਲ ਜੁੜੇ ਹੋਏ ਸਨ, ਜੋ KZF ਨਾਲ ਸਬੰਧਿਤ ਮੰਨਿਆ ਜਾ ਰਿਹਾ ਹੈ।ਇਸ ਲਈ ਦੋਵੇ ਲੋੜੀਂਦੇ ਵਿਅਕਤੀਆਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਹੈ। ਦੋਵੇਂ ਮੁਲਜ਼ਮਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਦੇ ਹੀ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਪੰਜਾਬ ਵਿੱਚ ਅਹਿਮ ਰੇਲਵੇ ਢਾਂਚਿਆਂ, ਖ਼ਾਸ ਕਰਕੇ ਡੈਡੀਕੇਟਿਡ ਫ੍ਰੇਟ ਕੋਰੀਡੋਰ (DFC) ਨਾਲ ਸਬੰਧਤ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਯੋਜਨਾ ਵਿੱਚ ਸ਼ਾਮਲ ਸੀ। ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸੰਭਾਵਿਤ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ।

Scroll to Top