ਮੁੰਬਈ, 2 ਜੂਨ 2026 : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਟੀਮ ਨੇ ਕਾਲਾ ਡੀਅਰ ਫਿਲਮ ਨੂੰ ਲੈ ਕੇ ਕਾਨੂੰਨੀ ਕਦਮ ਚੁਕਿਆ ਹੈ, ਜਿਸ ਤਹਿਤ ਟੀਮ ਨੇ ਇਕ ਨੋਟਿਸ ਵੀ ਨਿਰਮਾਤਾ ਨੂੰ ਭੇਜਿਆ ਹੈ।
ਜਾਣਕਾਰੀ ਦੇ ਅਨੁਸਾਰ ਇਹ ਫਿਲਮ ਕਥਿਤ ਤੌਰ ‘ਤੇ ਕਾਲਾ ਹਿਰਨ ਮਾਮਲੇ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ, ਜਿਸ ਕਾਰਨ ਇਹ ਐਲਾਨ ਤੋਂ ਹੀ ਚਰਚਾ ਦਾ ਕੇਂਦਰ ਬਣੀ ਹੋਈ ਸੀ। ਫਿਲਮ ਦੇ ਨਿਰਮਾਤਾ ਅਮਿਤ ਜਾਨੀ ਪਹਿਲਾਂ ਵੀ ਕਈ ਚਰਚਿਤ ਅਤੇ ਵਿਵਾਦਿਤ ਘਟਨਾਵਾਂ ‘ਤੇ ਆਧਾਰਿਤ ਪ੍ਰੋਜੈਕਟਾਂ ਕਰਕੇ ਸੁਰਖੀਆਂ ਵਿੱਚ ਰਹਿ ਚੁੱਕੇ ਹਨ।
ਹੁਣ ਫਿਲਮ ਕਾਲਾ ਡੀਅਰ – ਏ ਬੈਟਲ ਫਾਰ ਲੀਗੇਸੀ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਅਦਾਕਾਰ ਦੀ ਕਾਨੂੰਨੀ ਟੀਮ ਨੇ ਫਿਲਮ ਦੇ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਇਸ ਦੀ ਰਿਲੀਜ਼ ਅਤੇ ਪ੍ਰਚਾਰ ਸਮੱਗਰੀ ‘ਤੇ ਇਤਰਾਜ਼ ਜਤਾਇਆ ਹੈ। ਇਸ ਜਾਰੀ ਕੀਤੇ ਗਏ ਨੋਟਿਸ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਨਿਰਮਾਤਾ ਪੱਖ ਵੱਲੋਂ ਉਠਾਈਆਂ ਗਈਆਂ ਆਪਤੀਆਂ ਦਾ ਹੱਲ ਨਾ ਕੀਤਾ ਗਿਆ ਤਾਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।