ਊਨਾ ’ਚ ਏਡੀਸੀ ਮਹਿੰਦਰ ਪਾਲ ਗੁਰਜਰ ਦੇ ਸਰਕਾਰੀ ਨਿਵਾਸ ’ਚ ਲੱਗੀ ਅੱਗ

ਊਨਾ, 21 ਨਵੰਬਰ : ਊਨਾ ਵਿੱਚ ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਰਜਰ ਦੇ ਸਰਕਾਰੀ ਨਿਵਾਸ ਵਿੱਚ ਸ਼ੁੱਕਰਵਾਰ ਸਵੇਰੇ ਅਚਾਨਕ ਅੱਗ ਗਈ, ਜਿਸ ਕਾਰਨ ਕਾਫੀ ਹਦ ਤਕ ਸਮਾਨ ਜਲਕੇ ਰਾਖ ਹੋ ਗਿਆ ਪਰ ਕਿਸੇ ਅਣਸੁਖਾਵੀ ਘਟਨਾ ਤੋ ਬਚਾਅ ਰਿਹਾ।

ਜਾਣਕਾਰੀ ਅਨੁਸਾਰ  ਏਡੀਸੀ ਦੇ ਨਿਵਾਸ ਦੇ ਉੱਪਰਲੇ ਹਿੱਸੇ ਤੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਨੇੜਲੇ ਘਰਾਂ ਵਿਚ ਹੜਕੰਪ ਮਚ ਗਿਆ ਅਤੇ ਲੋਕ ਚੌਂਕ ਕੇ ਬਾਹਰ ਨਿਕਲ ਆਏ। ਅੱਗ ਨੇ ਕੁਝ ਮਿੰਟਾਂ ਵਿੱਚ ਹੀ ਬਿਸਤਰੇ, ਐਲ.ਈ.ਡੀ. ਟੀਵੀ, ਫਰਨੀਚਰ ਅਤੇ ਹੋਰ ਸਮਾਨ ਨੂੰ ਸਾੜ ਦਿੱਤਾ।
ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ । ਪਰ ਕਾਫੀ ਹਦ ਤਕ ਸਮਾਨ ਜਲਕੇ ਰਾਖ ਹੋ ਗਿਆ ਸੀ।

Scroll to Top