ਇਕ ਵਿਅਕਤੀ ਨੇ ਪੁੱਤਰ ਦੀ ਚਾਹਤ ਵਿਚ ਪਤਨੀ ਤੇ ਬੱਚੀਆਂ ਨੂੰ ਡੁਬੋ ਕੇ ਮਾਰਿਆ

ਨਵੀਂ ਦਿੱਲੀ, 4 ਅਪ੍ਰੈਲ 2026 : ਇਕ ਵਿਅਕਤੀ ਨੇ ਪੁੱਤਰ ਦੀ ਚਾਹਤ ਵਿਚ ਅੰਨਾ ਹੋ ਕੇ ਆਪਣੀ ਪਤਨੀ ਤੇ ਦੋ ਛੋਟੀ ਬਚੀਆਂ ਨੂੰ ਪੂਲ ਵਿਚ ਡਬੋ ਕੇ ਮਾਰ ਦਿਤਾ, ਜਿਸ ਕਾਰਨ ਅਧਿਕਾਰੀਆਂ ਵਲੋ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਮੁਲਜ਼ਮ ਨੇ ਆਪਣੀ ਪਤਨੀ ਅਤੇ ਦੋ ਨਾਬਾਲਿਗ ਧੀਆਂ ਨੂੰ ਸਵਿਮਿੰਗ ਪੂਲ ਵਿੱਚ ਡੁੱਬੋ ਕੇ ਮਾਰ ਦਿੱਤਾ ਅਤੇ ਇਸਨੂੰ ਹਾਦਸਾ ਬਣਾਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

ਸ਼ੁਰੂਆਤੀ ਤੌਰ ‘ਤੇ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਪਤਨੀ ਅਤੇ ਬੱਚੀਆਂ ਪੂਲ ਵਿੱਚ ਫਿਸਲ ਗਈਆਂ ਸਨ, ਜਿਸ ਕਾਰਨ ਉਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਵੀ ਪਹਿਲਾਂ ਇਸ ਨੂੰ ਹਾਦਸਾ ਮੰਨ ਕੇ ਜਾਂਚ ਕਰ ਰਹੀ ਸੀ, ਪਰ ਤਫਤੀਸ਼ ਦੌਰਾਨ ਹਕੀਕਤ ਸਾਹਮਣੇ ਆਉਣ ‘ਤੇ ਮਾਮਲੇ ਨੇ ਨਵਾਂ ਮੋੜ ਲੈ ਲਿਆ, ਜਿਸਤੋ ਬਾਅਦ ਅਧਿਕਾਰੀਆਂ ਵਲੋ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਵਿੱਚ ਖੁਲਾਸਾ ਹੋਇਆ ਕਿ ਇਹ ਇਕ ਸੋਚੀ-ਸਮਝੀ ਸਾਜ਼ਿਸ਼ ਸੀ। ਮ੍ਰਿਤਕਾਂ ਦੀ ਪਛਾਣ 26 ਸਾਲਾ ਫਰਹਤ ਅਤੇ ਉਸ ਦੀਆਂ ਧੀਆਂ ਉਮੇਰਾ (8) ਅਤੇ ਆਇਸ਼ਾ (6) ਵਜੋਂ ਹੋਈ ਹੈ, ਜਦਕਿ ਮੁਲਜ਼ਮ ਪਤੀ ਦੀ ਪਛਾਣ ਅਜ਼ਹਰੂਦੀਨ ਵਜੋਂ ਕੀਤੀ ਗਈ ਹੈ।

ਪੁਲਿਸ ਵੱਲੋਂ ਹੁਣ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਘਟਨਾ ਸਮਾਜ ਵਿੱਚ ਵਧ ਰਹੀਆਂ ਕੁਰਿਤੀਆਂ ਅਤੇ ਲਿੰਗ ਭੇਦਭਾਵ ‘ਤੇ ਗੰਭੀਰ ਸਵਾਲ ਖੜੇ ਕਰਦੀ ਹੈ।

Scroll to Top