ਕੈਨਸਿਸ, 8 ਮਈ 2026: ਅਮਰੀਕਾ ਵਿਚ ਇਕ ਪੰਜਾਬੀ ਨੌਜਵਾਨ ਦੀ ਇਕ ਝਿਲ ਵਿਚ ਵਾਪਰੇ ਹਾਦਸੇ ਤੋ ਬਾਅਦ ਡੁਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਰਿਵਾਰਕ ਮੈਬਰਾਂ ਅੰਦਰ ਭਾਰੀ ਦੁਖ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ 21 ਸਾਲਾ ਇਸ਼ਮੀਤ ਸਿੰਘ ਚੀਮਾ ਵਜੋਂ ਹੋਈ ਹੈ, ਜੋ ਰਾਏਕੋਟ ਨੇੜਲੇ ਪਿੰਡ ਬੱਸੀਆਂ ਦਾ ਰਹਿਣ ਵਾਲਾ ਸੀ। ਉਹ ਆਪਣੇ ਪਰਿਵਾਰ ਨਾਲ ਪਿਛਲੇ ਕਰੀਬ ਛੇ ਸਾਲਾਂ ਤੋਂ ਅਮਰੀਕਾ ਦੇ ਕੈਨਸਿਸ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਉੱਚ ਸਿੱਖਿਆ ਹਾਸਲ ਕਰ ਰਿਹਾ ਸੀ। ਬੀਤੇ ਦਿਨੀ ਉਹ ਆਪਣੇ ਕੁੱਝ ਦੋਸਤਾਂ ਨਾਲ ਘੁੰਮਣ ਗਿਆ ਸੀ। ਇਸ ਦੌਰਾਨ ਕਿਸ਼ਤੀ ਸਫ਼ਰ ਕਰਦੇ ਸਮੇਂ ਅਚਾਨਕ ਹਾਦਸਾ ਵਾਪਰ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਕੇ ਡੂੰਘਾਈ ਵਿੱਚ ਚਲਾ ਗਿਆ, ਜਿਸਤੋ ਬਾਅਦ ਪੁਲਸ ਟੀਮਾਂ ਵਲੋ ਉਸ ਦੀ ਭਾਲ ਤੇਜ ਕਰ ਦਿਤੀ ਗਈ ਹੈ।