Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 04 Nov 2026 | 10:06 pm

+91 90915 01313 , +91 90916 01313

punjabbanni@gmail.com
punjabbani@yahoo.com

ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ; 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ

ਅਮਨ ਅਰੋੜਾ ਵੱਲੋਂ 'ਪੰਜਾਬ ਇਨਵੈਸਟਰ ਸਰਕਲ 2.0' ਦੀ ਸ਼ੁਰੂਆਤ; 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ

ਚੰਡੀਗੜ੍ਹ, 4 ਨਵੰਬਰ : ਸੂਬੇ ਦੇ ਖੋਜ ਅਤੇ ਨਵੀਨਤਾ-ਅਧਾਰਤ ਵਿਕਾਸ ਨੂੰ ਵੱਡਾ ਹੁਲਾਰਾ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ‘ਪੰਜਾਬ ਇਨਵੈਸਟਰ ਸਰਕਲ’ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਤੋਂ ਮਹਿਜ਼ ਚਾਰ ਮਹੀਨਿਆਂ ਦੇ ਅੰਦਰ ਹੀ ਅੱਜ ਇਸ ਦੇ ਦੂਜੇ ਐਡੀਸ਼ਨ ਦਾ ਆਗਾਜ਼ ਕੀਤਾ। ਇਸ ਮੌਕੇ ਉਨ੍ਹਾਂ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੀ ਵੰਡੀ।

ਇੱਥੇ ਇੱਕ ਹੋਟਲ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, “ਪੰਜਾਬ ਹੁਣ ਆਈ.ਟੀ. ਸੇਵਾਵਾਂ, ਸਿਹਤ ਸੰਭਾਲ ਤੇ ਜੀਵ ਵਿਗਿਆਨ, ਖੇਤੀਬਾੜੀ, ਖੁਰਾਕ ਤੇ ਪੀਣ ਵਾਲੇ ਪਦਾਰਥਾਂ ਅਤੇ ਸਿੱਖਿਆ ਖੇਤਰ ਦੇ ਸੈਂਕੜੇ ਸਟਾਰਟਅੱਪਸ ਦਾ ਕੇਂਦਰ ਬਣ ਚੁੱਕਾ ਹੈ, ਜਿਨ੍ਹਾਂ ਵਿੱਚੋਂ 50 ਫ਼ੀਸਦੀ ਦੀ ਅਗਵਾਈ ਮਹਿਲਾ ਡਾਇਰੈਕਟਰਾਂ ਵੱਲੋਂ ਕੀਤੀ ਜਾ ਰਹੀ ਹੈ। ਜੁਲਾਈ ਮਹੀਨੇ ਅਸੀਂ ਆਈ.ਐਨ.ਐਸ.ਟੀ. ਮੋਹਾਲੀ ਵਿਖੇ ਇਸ ਮੰਚ ਦੀ ਸ਼ੁਰੂਆਤ ਕੀਤੀ ਸੀ ਅਤੇ ਚਾਰ ਮਹੀਨਿਆਂ ਦੇ ਅੰਦਰ ਹੀ ਅਸੀਂ ਇਸ ਦਾ ਦੂਜਾ ਐਡੀਸ਼ਨ ਲੈ ਕੇ ਆਏ ਹਾਂ। ਇਹ ਮਹਿਜ਼ ਇੱਕ ਸਮਾਗਮ ਨਹੀਂ ਹੈ, ਬਲਕਿ ਸਾਡੇ ਸਟਾਰਟਅੱਪਸ ਅਤੇ ਕੈਪੀਟਲ ਦਰਮਿਆਨ ਨਿਰੰਤਰ ਤਾਲਮੇਲ ਬਣਾਉਣ ਦੀ ਸਾਡੀ ਵਚਨਬੱਧਤਾ ਹੈ।”

ਉੱਦਮੀਆਂ ਨੂੰ ਵਧਾਈ ਦਿੰਦਿਆਂ ਉਦਯੋਗ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਸਟਾਰਟਅੱਪ ਈਕੋਸਿਸਟਮ ਸਾਲ 2021-22 ਦੇ ਮਹਿਜ਼ 36 ਸਟਾਰਟਅੱਪਸ ਤੋਂ ਵਧ ਕੇ ਸਾਲ 2026 ਵਿੱਚ 404 ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ 222 ਸਟਾਰਟਅੱਪਸ ਨੂੰ 6.80 ਕਰੋੜ ਰੁਪਏ ਦੀ ਸੀਡ ਫੰਡਿੰਗ ਕੀਤੀ ਜਾ ਚੁੱਕੀ ਹੈ।

ਐਸ.ਆਰ.ਐਫ. 4.0 ਅਤੇ 5.0 ਵਿੱਚ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਵਜੋਂ ਮਾਨਤਾ ਹਾਸਲ ਕਰਨ ਵਾਲੇ ਪੰਜਾਬ ਨੇ ‘ਪੰਜਾਬ ਸਟਾਰਟਅੱਪ ਨੀਤੀ 2026’ ਰਾਹੀਂ ਆਪਣੇ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਹੈ, ਜਿਸ ਤਹਿਤ ਦੋ ਕਿਸ਼ਤਾਂ ਵਿੱਚ 15 ਲੱਖ ਰੁਪਏ ਤੱਕ ਦੀ ਸੀਡ ਗ੍ਰਾਂਟ, ਵਿਆਜ ਅਤੇ ਲੀਜ਼ ਕਿਰਾਏ ‘ਤੇ ਸਬਸਿਡੀ ਅਤੇ ਸਰਕਾਰੀ ਖਰੀਦ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ। 350 ਤੋਂ ਵੱਧ ਆਊਟਰੀਚ ਗਤੀਵਿਧੀਆਂ, ਪੰਜਾਬ ਇਨਵੈਸਟਰ ਸਰਕਲ ਅਤੇ ਸਟਾਰਟਅੱਪ ਪੰਜਾਬ ਹੱਬ – ਨਿਊਰੋਨ 2.0 ਦੇ ਜ਼ਰੀਏ ਸੂਬੇ ਨੇ ਫੰਡਿੰਗ, ਇਨਕਿਊਬੇਸ਼ਨ ਅਤੇ ਉਦਯੋਗਿਕ ਸਾਂਝੇਦਾਰੀ ਦਾ ਮਜ਼ਬੂਤ ਤੰਤਰ ਕਾਇਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਅਥਾਹ ਉੱਦਮੀ ਸਮਰੱਥਾ ਹੈ ਅਤੇ ਸਰਕਾਰ ਉਨ੍ਹਾਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਸਫ਼ਲ ਉੱਦਮਾਂ ਵਿੱਚ ਬਦਲਣ ਲਈ ਵਿੱਤੀ ਸਹਾਇਤਾ, ਸੰਸਥਾਗਤ ਮਦਦ, ਮਾਰਗਦਰਸ਼ਨ ਅਤੇ ਬਾਜ਼ਾਰ ਤੱਕ ਪਹੁੰਚ ਮੁਹੱਈਆ ਕਰਵਾਉਣ ‘ਤੇ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ।

ਉਦਯੋਗ ਮੰਤਰੀ ਨੇ ਕਿਹਾ, “ਪੰਜਾਬ ਦਾ ਮਜ਼ਬੂਤ ਉਦਯੋਗਿਕ ਆਧਾਰ, ਹੁਨਰਮੰਦ ਮਨੁੱਖੀ ਸ਼ਕਤੀ, ਮੋਹਰੀ ਵਿਦਿਅਕ ਤੇ ਖੋਜ ਸੰਸਥਾਵਾਂ ਅਤੇ ਨਿਵੇਸ਼ਕਾਂ ਦੀ ਸਹੂਲਤ ਵਾਲਾ ਪ੍ਰਗਤੀਸ਼ੀਲ ਢਾਂਚਾ ਸਟਾਰਟਅੱਪਸ ਨੂੰ ਨਵੀ ਖੋਜ ਕਰਨ, ਕਾਰੋਬਾਰ ਦਾ ਵਿਸਥਾਰ ਕਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੁਕਾਬਲਾ ਕਰਨ ਲਈ ਢੁਕਵਾਂ ਮਾਹੌਲ ਪ੍ਰਦਾਨ ਕਰਦਾ ਹੈ।”

ਸਮਾਗਮ ਦੌਰਾਨ ਆਪਣੇ ਪ੍ਰੋਜੈਕਟ ਪੇਸ਼ ਕਰਨ ਵਾਲੇ ਸੰਸਥਾਪਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, “ਛੋਟਾ ਨਹੀਂ ਬਲਕਿ ਵੱਡਾ ਸੋਚੋ। ਗਲੋਬਲ ਕੰਪਨੀਆਂ ਅਤੇ ਯੂਨੀਕੋਰਨ ਬਣਨ ਦਾ ਟੀਚਾ ਮਿੱਥੋ। ਜਦੋਂ ਤੁਸੀਂ ਕਾਮਯਾਬ ਹੁੰਦੇ ਹੋ, ਤਾਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਸਾਡੀ ਪਛਾਣ ਨੂੰ ਅੱਗੇ ਵਧਾਉਂਦੇ ਹੋ ਅਤੇ ਸੂਬੇ ਦੇ ਬ੍ਰਾਂਡ ਅੰਬੈਸਡਰ ਬਣਦੇ ਹੋ।”

‘ਪੰਜਾਬ ਇਨਵੈਸਟਰ ਸਰਕਲ’  ਦਾ ਮੁੱਖ ਆਕਰਸ਼ਣ ‘ਇਨਵੈਸਟਰ ਪਿੱਚਿੰਗ ਸੈਸ਼ਨ’ ਸੀ, ਜਿੱਥੇ 10 ਅਹਿਮ ਸਟਾਰਟਅੱਪਸ ਨੇ ਨਿਵੇਸ਼ਕਾਂ ਅਤੇ ਮਾਹਰ ਜਿਊਰੀ ਅੱਗੇ ਆਪਣੇ ਨਵੀਨਤਾਕਾਰੀ ਕਾਰੋਬਾਰੀ ਮਾਡਲ ਅਤੇ ਤਕਨਾਲੋਜੀਆਂ ਪੇਸ਼ ਕੀਤੀਆਂ। ਇਸ ਸੈਸ਼ਨ ਨੇ ਸਟਾਰਟਅੱਪਸ ਨੂੰ ਸੰਭਾਵੀ ਨਿਵੇਸ਼ਕਾਂ ਨਾਲ ਸਿੱਧਾ ਜੁੜਨ, ਫੰਡਿੰਗ ਭਾਈਵਾਲੀ ਦੀਆਂ ਸੰਭਾਵਨਾਵਾਂ ਤਲਾਸ਼ਣ, ਮਾਹਿਰਾਂ ਦੇ ਸੁਝਾਅ ਲੈਣ ਅਤੇ ਭਵਿੱਖ ਦੇ ਵਿਕਾਸ ਲਈ ਆਪਣੀ ਨਿਵੇਸ਼ਕ ਪਹੁੰਚ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕੀਤਾ।

ਇਨ੍ਹਾਂ ਸਟਾਰਟਅੱਪਸ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ , ਰੋਬੋਟਿਕਸ, ਐਡਵਾਂਸਡ ਮਟੀਰੀਅਲ, ਬਾਇਓਟੈਕਨਾਲੋਜੀ, ਹੈਲਥ-ਟੈਕ, ਟਿਕਾਊ ਤਕਨਾਲੋਜੀਆਂ, ਸਮਾਰਟ ਨਿਰਮਾਣ, ਅਤਿ-ਆਧੁਨਿਕ ਐਜੂ-ਟੈਕ (ਸਿੱਖਿਆ ਤਕਨਾਲੋਜੀ) ਅਤੇ ਐਗਰੀ-ਬਾਇਓਟੈਕ ਵਰਗੇ ਖੇਤਰਾਂ ਵਿੱਚ ਨਵੀਨਤਮ ਕਾਢਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਹ ਪੰਜਾਬ ਦੀ ‘ਡੀਪ-ਟੈਕ’ ਖੋਜ, ਤਕਨਾਲੋਜੀ ਦੇ ਵਪਾਰੀਕਰਨ ਅਤੇ ਉੱਭਰਦੀਆਂ ਉਦਯੋਗਿਕ ਤੇ ਸਮਾਜਿਕ ਲੋੜਾਂ ਲਈ ਵਿਸਤਾਰਯੋਗ ਹੱਲ ਪ੍ਰਦਾਨ ਕਰਨ ਵਿੱਚ ਵਧ ਰਹੀ ਸਮਰੱਥਾ ਦਾ ਪ੍ਰਤੱਖ ਪ੍ਰਮਾਣ ਹੈ।

ਇਸ ਦੇ ਨਾਲ ਹੀ ਕਰਵਾਈ ਗਈ ਇੱਕ ‘ਨਵੀਨਤਾ ਪ੍ਰਦਰਸ਼ਨੀ’ ਰਾਹੀਂ ਪੰਜਾਬ ਦੇ ਉੱਭਰਦੇ ਉੱਦਮਾਂ ਦੀ ਵਿਭਿੰਨਤਾ ਅਤੇ ਤਕਨੀਕੀ ਸਮਰੱਥਾਵਾਂ ਨੂੰ ਹੋਰ ਉਜਾਗਰ ਕੀਤਾ। ਪ੍ਰਦਰਸ਼ਕਾਂ ਨੇ ਉੱਨਤ ਸਮੱਗਰੀ ਅਤੇ ਸਮਾਰਟ ਟੈਕਸਟਾਈਲ, ਟਿਕਾਊ ਨਿਰਮਾਣ, ਖੁਰਾਕ ਅਤੇ ਖੇਤੀ-ਤਕਨਾਲੋਜੀ, ਪੋਸ਼ਣ ਵਿਗਿਆਨ, ਏਆਈ-ਅਧਾਰਤ ਸਿੱਖਿਆ ਤਕਨਾਲੋਜੀ, ਰੋਬੋਟਿਕਸ ਅਤੇ ਇੰਟਰਐਕਟਿਵ ਲਰਨਿੰਗ ਸਲਿਊਸ਼ਨਜ਼ ਬਾਰੇ ਨਵੀਨਤਮ ਜਾਣਕਾਰੀ ਸਾਂਝੀ ਕੀਤੀ।

ਇਸ ਦੌਰਾਨ ‘ਸਟਾਰਟਅੱਪ ਪੰਜਾਬ’ ਨੇ ਆਪਣੇ ’ਜ਼ੋਹੋ ਫਾਰ ਸਟਾਰਟਅੱਪਸ’ ਪ੍ਰੋਗਰਾਮ ਤਹਿਤ ‘ਜ਼ੋਹੋ ਕਾਰਪੋਰੇਸ਼ਨ’  ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਵੀ ਸਹੀਬੱਧ ਕੀਤਾ। ਇਸ ਸਹਿਯੋਗ ਤਹਿਤ ਯੋਗ ਰਜਿਸਟਰਡ ਸਟਾਰਟਅੱਪਸ ਨੂੰ 1.86 ਲੱਖ ਰੁਪਏ ਤੱਕ ਦੇ ’ਜ਼ੋਹੋ ਵੈਲਿਟ ਕ੍ਰੈਡਿਟ’ ਦਿੱਤੇ ਜਾਣਗੇ, ਜਿਸ ਨਾਲ ਉਹ ਡਿਜੀਟਲ ਕਾਰੋਬਾਰੀ ਹੱਲਾਂ ਤੱਕ ਪਹੁੰਚ ਕਰ ਸਕਣਗੇ, ਆਪਣੇ ਕੰਮਕਾਜ ਨੂੰ ਸੁਚਾਰੂ ਬਣਾ ਸਕਣਗੇ ਅਤੇ ਆਪਣੀਆਂ ਸਮਰੱਥਾਵਾਂ ਨੂੰ ਹੋਰ ਬਿਹਤਰ ਕਰ ਸਕਣਗੇ। ਸਮਾਗਮ ਦੌਰਾਨ ਪੰਜਾਬ ਦੇ ਵਧ ਰਹੇ ਸਹਾਇਕ ਢਾਂਚੇ ਨੂੰ ਵੀ ਉਜਾਗਰ ਕੀਤਾ ਗਿਆ, ਜਿਸ ਵਿੱਚ 25 ਤੋਂ ਵੱਧ ਮਾਨਤਾ ਪ੍ਰਾਪਤ ਇਨਕਿਊਬੇਟਰ ਅਤੇ ਐਕਸਲਰੇਟਰ, ਸਲਾਹਕਾਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਅਤੇ ਆਈਆਈਟੀ ਰੋਪੜ, ਆਈਆਈਐਸਈਆਰ ਮੋਹਾਲੀ, ਆਈਐਸਬੀ ਮੋਹਾਲੀ, ਪਲਾਕਸ਼ਾ ਯੂਨੀਵਰਸਿਟੀ, ਪੀਏਯੂ, ਗਡਵਾਸੂ ਅਤੇ  ਥਾਪਰ ਇੰਸਟੀਚਿਊਟ ਨਾਲ ਸਾਂਝੇਦਾਰੀ ਸ਼ਾਮਲ ਹੈ।

Scroll to Top