ਸੋਨੀਆ ਗਾਂਧੀ ਨੇ ਇੰਸਟਾਗ੍ਰਾਮ ਤੇ ਆਪਣੀ ਕਿਤਾਬ ਤੇ ਰੂਪ ਵਿਚ ਪਾਈ ਆਪਣੀ ਪਹਿਲੀ ਪੋਸਟ
ਦਿੱਲੀ, 22 ਅਕਤੂਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਮਾਤਾ ਅਤੇ ਸੀਪੀਪੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਆਪਣੀ ਇੰਸਟਾਗ੍ਰਾਮ ਉਪਰ ਪਹਿਲੀ ਪੋਸਟ ਦੇ ਰੂਪ ਵਿਚ ਆਪਣੀ ਕਿਤਾਬ ਬੈਲੋਗਿੰਗ ਨੂੰ ਸਾਂਝਾ ਕੀਤਾ ਹੈ, ਜਿਸ ਕਾਰਨ ਉਨਾ ਦੇ ਪ੍ਰਸੰਸਕਾਂ ਅੰਦਰ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।
ਇੰਸਟਾਗ੍ਰਾਮ ਤੇ ਆਪਣੀ ਸਾਂਝੀ ਕੀਤੀ ਵੀਡੀਓ ਵਿੱਚ ਸੋਨੀਆ ਕਿਤਾਬ ਦੇ ਪੰਨਿਆਂ ਨੂੰ ਪਲਟਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਵਾਲਾ ਪੰਨਾ ਖੁੱਲ੍ਹਦਾ ਹੈ ਅਤੇ ਇਸਨੂੰ ਦੇਖ ਕੇ, ਸੋਨੀਆ ਕਹਿੰਦੀ ਹੈ, “ਇੱਥੇ ਬਹੁਤ ਸਾਰੀਆਂ ਤਸਵੀਰਾਂ ਹਨ, ਪ੍ਰਿਯੰਕਾ।” ਉਨਾ ਸਾਰਿਆਂ ਦਾ ਸਵਾਗਤ ਤੇ ਸਾਰਿਆਂ ਨੂੰ ਨਮਸਕਾਰ ਕੀਤਾ ਹੈ। ਉਨਾ ਆਪਣੀ ਪਹਿਲੀ ਇੰਸਟਾਗ੍ਰਾਮ ਪੋਸਟ ਵਿੱਚ ਸੋਨੀਆ ਗਾਂਧੀ ਨੇ ਕਿਤਾਬ ਦੀ ਪਹਿਲੀ ਝਲਕ ਸਾਂਝੀ ਕਰਦੇ ਹੋਏ ਧੰਨਵਾਦ ਪ੍ਰਗਟ ਕੀਤਾ।