ਸੀਬੀਆਈ ਵਲੋ ਮਾਨਸਾ ਦੇ ਮੈਡੀਕਲ ਸਟੋਰ ਤੇ ਛਾਪਾਮਾਰੀ , ਜਾਂਚ ਜਾਰੀ
ਮਾਨਸਾ, 24 ਅਕਤੂਬਰ 2026 : ਸੀਬੀਆਈ ਵਲੋ ਅੱਜ ਮਾਨਸਾ ਦੇ ਇਕ ਮੈਡੀਕਲ ਸਟੋਰ ਉਪਰ ਛਾਪਾਮਾਰੀ ਦੀ ਖਬਰ ਸਾਹਮਣੇ ਆਈ ਹੈ, ਜਿਸਨੂੰ ਲੈ ਕੇ ਅਧਿਕਾਰੀਆਂ ਵਲੋ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋ ਪਰਿਵਾਰ ਵਲੋ ਲਗਾਤਾਰ ਇਨਸਾਫ ਦੀ ਅਵਾਜ ਉਠਾਈ ਜਾ ਰਹੀ ਹੈ, ਜਿਸਨੂੰ ਲੈ ਕੇ ਸੀਬੀਆਈ ਪੂਰੀ ਤਰ੍ਹਾ ਹਰਕਤ ਵਿਚ ਆ ਗਈ ਹੈ ਅਤੇ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ। ਹੁਣ ਸੀਬੀਆਈ ਵਲੋ ਅੱਜ ਸਵੇਰੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਦੀ ਟੀਮ ਵੱਲੋਂ ਸ਼ਹਿਰ ਦੇ ਰਾਮਬਾਗ ਰੋਡ ’ਤੇ ਸਥਿਤ ਮਾਨਸਾ ਮੈਡੀਕਲ ਹਾਲ ਵਿੱਚ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿਚ ਦੱਸਿਆ ਜਾ ਰਿਹਾ ਹੈ ਕਿ ਇਸ ਕਤਲਕਾਂਡ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ ਸੀਲ ਕੀਤੇ ਗਏ ਸਾਰੇ ਮੈਡੀਕਲ ਸਟੋਰਾਂ ਦੀ ਵੀ ਸੀਬੀਆਈ ਵੱਲੋਂ ਜਾਂਚ ਕੀਤੀ ਜਾਵੇਗੀ। ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਸ਼ਹਿਰ ਦੇ ਰੇਲਵੇ ਫਾਟਕ ਅਤੇ ਬੱਸ ਸਟੈਂਡ ਖੇਤਰ ਵਿੱਚ ਚਾਰ ਮੈਡੀਕਲ ਸਟੋਰਾਂ ਨੂੰ ਸੀਲ ਕੀਤਾ ਸੀ।