ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਚੰਡੀਗੜ, 20 ਅਕਤੂਬਰ : ਮਾਨਸਾ ਦੇ ਮਰਹੂਮ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੋਰਾਨ ਉਨਾ ਜਿਥੇ ਪਰਿਵਾਰ ਨਾਲ ਦੁੱਖ ਵੰਡਾਇਆ ਉਥੇ ਪਰਿਵਾਰ ਨੂੰ ਕੇਦਰੀ ਗ੍ਰਹਿ ਮੰਤਰੀ ਅੱਗੇ ਗੈਗਸਟਰਾਂ ਦਾ ਮੁੱਦ ਚੁਕਣ ਦੀ ਗੱਲ ਆਖੀ।
ਜਾਣਕਾਰੀ ਦੇ ਅਨੁਸਾਰ ਉਨਾ ਕਿਹਾ ਕਿ ਪਰਿਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਨਸਾ ਦੌਰੇ ਦੌਰਾਨ ਉਨ੍ਹਾਂ ਕੋਲ ਗੈਂਗਸਟਰਾਂ ਦਾ ਮੁੱਦਾ ਜ਼ਰੂਰ ਉਠਾਉਣ। ਆਪਣੇ ਪੁੱਤਰ ਦੇ ਹੋਲੋਗ੍ਰਾਮ ਟੂਰ ਦੇ ਬਾਕੀ ਸ਼ੋਅ ਮੁਲਤਵੀ ਕਰਕੇ ਹਾਲ ਹੀ ਵਿੱਚ ਵਿਦੇਸ਼ ਤੋਂ ਪਰਤੇ ਬਲਕੌਰ ਸਿੰਘ ਨੇ ਕਿਹਾ ਕਿ ਸਿਆਸਤਦਾਨ ਅਕਸਰ ਅਜਿਹੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਿਰਫ਼ ਸਿਆਸਤ ਹੀ ਕਰਦੇ ਹਨ।
ਬਲਕੌਰ ਸਿੰਘ ਨੇ ਭੀਮ ਸਿੰਘ ਨੂੰ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਤੋਂ ਇਸ ਗੱਲ ਦਾ ਜਵਾਬ ਮੰਗਣ ਕਿ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨੂੰ ਸੁਣਵਾਈ ਲਈ ਅਦਾਲਤਾਂ ਵਿੱਚ ਪੇਸ਼ ਕਿਉਂ ਨਹੀਂ ਕੀਤਾ ਜਾ ਰਿਹਾ। ਆਪਣੇ ਸੰਬੋਧਨ ਦੌਰਾਨ ਬਲਕੌਰ ਸਿੰਘ ਨੇ ਬਿਨਾਂ ਨਾਂ ਲਏ ਗੁਰਦਾਸਪੁਰ ਦੇ ਇੱਕ ਗੈਂਗਸਟਰ ਦਾ ਜ਼ਿਕਰ ਵੀ ਕੀਤਾ।