ਸਿਹਤ ਟੀਮਾਂ ਵੱਲੋਂ 7308 ਥਾਂਵਾਂ ਦੀ ਚੈਕਿੰਗ ਦੌਰਾਨ 33 ਥਾਂਵਾ ਤੋਂ ਮਿਲਿਆ ਲਾਰਵਾ ਕਰਵਾਇਆ ਨਸ਼ਟ
ਪਟਿਆਲਾ 27 ਨਵੰਬਰ : ਡੇਂਗੂ ਦੀ ਰੋਕਥਾਮ ਲਈ ਚਲਾਏ ਜਾ ਰਹੇ ਮੈਗਾ ਕੈਂਪੇਨ ਤਹਿਤ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਹੋਟਲਾ, ਢਾਬਿਆਂ, ਰੈਸਟੋਰੈਂਟਾਂ ਅਤੇ ਧਾਰਮਿਕ ਥਾਵਾਂ ਵਿੱਚ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ ਗਈ।ਇਸ ਕੈਂਪੇਨ ਵਿਚ ਸਿਵਲ ਸਰਜਨ ਪਟਿਆਲਾ ਨੇ ਖੁਦ ਅਗਵਾਈ ਕਰਦੇ ਹੋਏ ਵੱਖ ਵੱਖ ਥਾਵਾਂ *ਤੇ ਦੌਰਾ ਕੀਤਾ ਤੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਵੀ ਕੀਤਾ।
ਇਸ ਮੌਕੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਗੁਰਪ੍ਰੀਤ ਕੌਰ, ਐਂਟਾਮੋਲੋਜਿਸ਼ਟ ਅਮ੍ਰਿਤਪਾਲ ਕੌਰ, ਐਸ.ਆਈ. ਅਵਤਾਰ ਸਿੰਘ ਤੇ ਹੋਰ ਟੀਮ ਵਿਚ ਸ਼ਾਮਿਲ ਸਨ।ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇਂ ਕਿਹਾ ਕਿ ਜਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਦੇ ਕਾਮਿਆਂ ਵੱਲੋਂ 7308 ਥਾਵਾਂ ਦੀ ਚੈਕਿੰਗ ਦੌਰਾਨ 33 ਥਾਂਵਾ ਤੋਂ ਮਿਲਿਆ ਲਾਰਵਾ ਨਸ਼ਟ ਕਰਵਾਇਆ ਗਿਆ।ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀ ਜਾਂਦੀ ਜਾਣਕਾਰੀ ਤੇ ਹਦਾਇਤਾ ਦੀ ਪਾਲਣਾ ਕਰਕੇ ਡੇਂਗੂ ਤੋਂ ਬਚਿਆ ਜਾ ਸਕਦਾ ਹੈ। ਡੇਂਗੂ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਬਹੁੱਤ ਜ਼ਰੂਰੀ ਹਨ, ਜਿਵੇਂ ਕਿ ਆਪਣੇ ਘਰਾਂ ਦੇ ਆਲੇ—ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਜੇਕਰ ਅਸੀਂ ਵੀ ਕਿਸੇ ਥਾਂ *ਤੇ ਪਾਣੀ ਇਕੱਠਾ ਕਰਕੇ ਰੱਖਦੇ ਹਾਂ ਤਾਂ ਉਸ ਨੂੰ ਹਫਤੇ ਵਿਚ ਇੱਕ ਉਸ ਭਾਂਡੇ ਆਦਿ ਨੂੰ ਖਾਲੀ ਕਰਕੇ ਚੰਗੀ ਤਰ੍ਹਾਂ ਸੁੱਕਾ ਦੇਣਾ ਚਾਹੀਦਾ ਹੈ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਜਿਲ੍ਹਾ ਪਟਿਆਲਾ ਵਿਚ ਡੇਂਗੂ ਸਬੰਧੀ ਕਾਰਵਾਈਆਂ ਜਾਰੀ ਹਨ। ਟੀਮਾਂ ਵੱਲੋ ਘਰ—ਘਰ ਜਾ ਕੇ ਡੇਂਗੂ ਦਾ ਲਾਰਵਾ ਚੈਕ ਕੀਤਾ ਗਿਆ ਹੈ, ਟੀਮਾਂ ਵੱਲੋਂ ਡੇਂਗੂ ਦੇ ਫੈਲਣ ਦੇ ਕਾਰਨਾ, ਲੱਛਣਾਂ ਅਤੇ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਡੇਂਗੂ ਦੇ ਮੱਛਰ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਨੂੰ ਖਤਮ ਕਰਨ ਲਈ ਸਾਂਝੇ ਯਤਨਾਂ ਦੀ ਜ਼ਰੂਰਤ ਹੈ, ਸਿਹਤ ਵਿਭਾਗ ਦੀ ਮੁਹਿੰਮ ਵਿਚ ਸਾਰਿਆ ਨੂੰ ਬਰਾਬਰ ਦਾ ਭਾਗੀਦਾਰ ਬਣ ਕੇ ਡੇਂਗੂ ਦੇ ਖਾਤਮੇ ਲਈ ਯਤਨ ਕਰਨੇ ਚਾਹੀਦੇ ਹਨ, ਹਰੇਕ ਨਾਗਰਿਕ ਨੂੰ ਆਪਣੀ ਨਿੱਜੀ ਜਿਮੇਵਾਰੀ ਸਮਝਦੇ ਹੋਏ ਹਫਤੇ ਵਿਚ ਇਕ ਦਿਨ ਆਪਣੇ ਘਰ, ਦਫਤਰ ਦੇ ਨਾਲ ਨਾਲ ਮਹੁੱਲਿਆਂ, ਕਲੋਨੀਆਂ, ਪਿੰਡਾਂ ਵਿਚ ਸਾਂਝੇ ਤੌਰ ਤੇ ਡਰਾਈ ਡੇਅ ਮਨਾਇਆ ਜਾਵੇ ਤੇ ਹਰ ਇਕ ਥਾਂ ਜਿਥੇ ਡੇਂਗੂ ਦਾ ਲਾਰਵਾ ਪੈਦਾ ਹੋਣ ਦਾ ਖਦਸਾ ਹੋਵੇ, ਉਹ ਥਾਂ ਨੂੰ ਸਾਫ ਕਰਕੇ ਸੁਕਾ ਦੇਣਾ ਚਾਹੀਦਾ ਹੈ।