ਵਿਧਾਨ ਪ੍ਰੀਸ਼ਦ ਤੋਂ ਨਿਤੀਸ਼ ਕੁਮਾਰ ਦਾ ਅਸਤੀਫਾ, ਸੰਵਿਧਾਨਕ ਨਿਯਮਾਂ ਅਨੁਸਾਰ ਕਦਮ

ਦਿੱਲੀ, 30 ਮਾਰਚ : ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਸੋਮਵਾਰ ਨੂੰ ਬਿਹਾਰ ਵਿਧਾਨ ਪ੍ਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਇਹ ਕਦਮ ਸੰਵਿਧਾਨਕ ਨਿਯਮਾਂ ਦੇ ਤਹਿਤ ਲਿਆ ਗਿਆ ਹੈ, ਜਿਨ੍ਹਾਂ ਅਨੁਸਾਰ ਕੋਈ ਵੀ ਵਿਅਕਤੀ ਇੱਕੋ ਸਮੇਂ ਦੋ ਸਦਨਾਂ ਦਾ ਮੈਂਬਰ ਲੰਬੇ ਸਮੇਂ ਲਈ ਨਹੀਂ ਰਹਿ ਸਕਦਾ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਨਿਤੀਸ਼ ਕੁਮਾਰ 16 ਮਾਰਚ ਨੂੰ ਰਾਜ ਸਭਾ ਲਈ ਚੁਣੇ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ 14 ਦਿਨਾਂ ਦੇ ਅੰਦਰ ਇੱਕ ਸਦਨ ਛੱਡਣਾ ਲਾਜ਼ਮੀ ਸੀ। ਇਸੇ ਤਹਿਤ 30 ਮਾਰਚ ਨੂੰ ਉਨ੍ਹਾਂ ਨੇ ਵਿਧਾਨ ਪ੍ਰੀਸ਼ਦ ਤੋਂ ਅਸਤੀਫਾ ਦੇ ਦਿੱਤਾ।

ਉਨ੍ਹਾਂ ਦੇ ਅਸਤੀਫੇ ਪੱਤਰ ਵਿੱਚ ਕੇਵਲ 29 ਸ਼ਬਦ ਹੀ ਲਿਖੇ ਗਏ ਸਨ, ਜਿਸਨੂੰ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਦੇਸ਼ ਨਰਾਇਣ ਵੱਲੋਂ ਸਵੀਕਾਰ ਕਰ ਲਿਆ ਗਿਆ। ਇਸ ਮੌਕੇ ਜੇਡੀਯੂ ਦੇ ਕਈ ਸੀਨੀਅਰ ਨੇਤਾ ਵੀ ਮੌਜੂਦ ਸਨ।
ਇਸਦੇ ਨਾਲ ਹੀ ਮੰਤਰੀ ਵਿਜੇ ਚੌਧਰੀ ਅਤੇ ਐਮਐਲਸੀ ਸੰਜੇ ਗਾਂਧੀ ਨੇ ਵੀ ਵਿਧਾਨ ਪ੍ਰੀਸ਼ਦ ਦੀ ਮੈਂਬਰਸ਼ਿਪ ਤੋਂ ਆਪਣੇ ਅਸਤੀਫੇ ਪੇਸ਼ ਕੀਤੇ।

Scroll to Top