ਕੀਵ/ਮਾਸਕੋ, 26 ਮਾਰਚ 2026 : ਰੂਸ-ਯੂਕਰੇਨ ਟਕਰਾਅ ਹੁਣ ਪੰਜਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ ਅਤੇ ਹਾਲਾਤ ਹੋਰ ਵੀ ਤਣਾਅਪੂਰਨ ਬਣਦੇ ਜਾ ਰਹੇ ਹਨ। ਜਾਣਕਾਰੀ ਦੇ ਅਨੁਸਾਰ ਤਾਜ਼ਾ ਹਮਲਿਆਂ ਵਿੱਚ ਰੂਸ ਵਲੋ ਯੂਕਰੇਨ ਉਪਰ ਹਮਲੇ ਤੇਜ ਕੀਤੇ ਗਏ ਹਨ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਦੇ ਅਨੁਸਾਰ ਰੂਸੀ ਫੌਜ ਨੇ ਅੱਧੀ ਰਾਤ ਦੌਰਾਨ ਯੂਕਰੇਨ ਦੇ ਦੱਖਣੀ ਓਡੇਸਾ ਖੇਤਰ ‘ਚ ਚਾਰ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਨਾਲ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ ਹੋ ਗਈ। ਊਰਜਾ ਕੰਪਨੀ ਡੀ ਟੈੱਕ ਮੁਤਾਬਕ ਬਿਜਲੀ ਪਲਾਂਟਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ ਅਤੇ ਉਨ੍ਹਾਂ ਦੀ ਮੁਰੰਮਤ ਵਿੱਚ ਸਮਾਂ ਲੱਗੇਗਾ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੂਸ ਵੱਲੋਂ ਯੂਕਰੇਨ ‘ਤੇ ਕਰੀਬ 1000 ਡਰੋਨ ਅਤੇ 34 ਮਿਸਾਈਲਾਂ ਦਾਗੀਆਂ ਗਈਆਂ, ਜਿਸਨੂੰ ਇਸ ਜੰਗ ਦੀ ਸਭ ਤੋਂ ਵੱਡੀ ਹਵਾਈ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੇ ਜਵਾਬ ‘ਚ ਯੂਕਰੇਨ ਨੇ ਵੀ ਅਗਲੇ ਹੀ ਦਿਨ ਰੂਸ ਦੇ ਖੇਤਰਾਂ ਅਤੇ ਕ੍ਰੀਮੀਆ ‘ਤੇ ਕਰੀਬ 400 ਡਰੋਨ ਹਮਲੇ ਕੀਤੇ।