Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 9:40 pm

+91 90915 01313 , +91 90916 01313

punjabbanni@gmail.com
punjabbani@yahoo.com

ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਪੱਛਮੀ ਕਮਾਂਡ ਦੇ ਜੀ.ਓ.ਸੀ. ਨਾਲ ਕੀਤੀ ਮੁਲਾਕਾਤ

ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਪੱਛਮੀ ਕਮਾਂਡ ਦੇ ਜੀ.ਓ.ਸੀ. ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 24 ਅਗਸਤ : ਰਾਜ ਸੂਚਨਾ ਕਮਿਸ਼ਨਰ,ਪੰਜਾਬ,  ਹਰਪ੍ਰੀਤ ਸੰਧੂ ਨੇ ਅੱਜ ਚੰਡੀਮੰਦਰ ਵਿਖੇ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ(ਜੀਓਸੀ), ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ, ਏਵੀਐਸਐਮ, ਐਸਐਮ ਨਾਲ ਮੁਲਾਕਾਤ ਕੀਤੀ ਅਤੇ ਭਾਰਤ ਦੀ ਅਮੀਰ ਫੌਜੀ ਵਿਰਾਸਤ ਅਤੇ ਸ਼ਾਨਾਮੱਤੇ ਇਤਿਹਾਸ ਬਾਰੇ ਸਾਰਥਕ ਵਿਚਾਰ-ਵਟਾਂਦਰਾ ਕੀਤਾ।

ਮੀਟਿੰਗ ਦੌਰਾਨ, ਹਰਪ੍ਰੀਤ ਸੰਧੂ ਨੂੰ ਆਪਣੀ ਕਲਾਕਿਰਤ, ‘ਪੀਕੌਕ – ਦ ਗਲੋਰੀ ਆਫ਼ ਇੰਡੀਆ’, ਜੋ ਕਿ ਦੇਸ਼ ਦੇ ਸੱਭਿਆਚਾਰ ਦੇ ਮਾਣ ਦਾ ਪ੍ਰਤੀਕ ਹੈ, ਦੇ ਨਾਲ-ਨਾਲ ਆਪਣੀ ਕੌਫੀ ਟੇਬਲ ਕਿਤਾਬ ‘ਸੁਖਨਾ ਝੀਲ ਐਟ ਡਾਨ’ ਪੇਸ਼ ਕੀਤੀ, ਜੋ ਕਿ ਚੰਡੀਗੜ੍ਹ ਦੇ ਨਿਰਮਾਣ ਦੇ 75ਵੇਂ ਸਾਲ ਅਤੇ ਸ਼ਹਿਰ ਦੀ ਆਰਕੀਟੈਕਚਰਲ, ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੇ ਜਸ਼ਨਾਂ ਨੂੰ  ਸਮਰਪਿਤ ਹੈ।

ਉਨ੍ਹਾਂ ਨੇ ਆਪਣੇ ਖੋਜ ਪ੍ਰਕਾਸ਼ਨ, ‘ਵੀਟ ਫੀਲਡਜ਼ ਆਫ਼ ਪੰਜਾਬ – ਦ ਸਪਿਰਿਟ ਆਫ਼ ਵਿਸਾਖੀ’ ਵੀ ਪੇਸ਼ ਕੀਤੀ, ਜੋ ਕਿ ਪੰਜਾਬ ਦੀ ਖੇਤੀਬਾੜੀ ਵਿਰਾਸਤ ਦੇ ਦਸਤਾਵੇਜ਼ੀਕਰਨ ਅਤੇ ਇਸ ਧਰਤੀ ਅਤੇ ਇੱਥੋਂ ਦੇ ਲੋਕਾਂ ਨਾਲ ਭਾਰਤੀ ਫੌਜ ਦੇ ਅਟੁੱਟ ਰਿਸ਼ਤੇ ਨੂੰ ਮਾਨਤਾ ਦੇਣ ਲਈ ਇੱਕ ਅਹਿਮ ਯੋਗਦਾਨ ਦਾ ਪ੍ਰਤੀਕ ਹੈ।

ਇਹ ਵਿਚਾਰ-ਵਟਾਂਦਰਾ ਪੰਜਾਬ ਦੀ ਅਮੀਰ ਸੱਭਿਆਚਾਰਕ ਅਤੇ ਖੇਤੀ ਵਿਰਾਸਤ ਦੇ ਨਾਲ-ਨਾਲ ਭਾਰਤੀ ਫੌਜ ਦੀ ਸ਼ਾਨਾਮੱਤੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਸਾਂਝੀ ਵਚਨਬੱਧਤਾ ਸਪੱਸ਼ਟ ਸਬੂਤ ਹੈ। ਅਜਿਹੇ ਉਪਰਾਲਿਆਂ ਸਦਕਾ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਇਨ੍ਹਾਂ ਦੀ ਵਿਰਾਸਤ ਵਿਚਕਾਰ ਸਬੰਧ ਹੋਰ ਪਕੇਰੇ ਹੁੰਦੇ ਹਨ। ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼, ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ, ਏਵੀਐਸਐਮ, ਐਸਐਮ, ਨੇ ਰਾਜ ਸੂਚਨਾ ਕਮਿਸ਼ਨਰ, ਪੰਜਾਬ, ਹਰਪ੍ਰੀਤ ਸੰਧੂ ਨੂੰ ਪੱਛਮੀ ਕਮਾਂਡ ਦਾ ਇਨਸਿਗਨੀਆ ਭੇਟ ਕਰਕੇ ਸਨਮਾਨਿਤ ਕੀਤਾ – ਜੋ ਕਿ ਭਾਰਤੀ ਫੌਜ ਦੀ ਬਹਾਦਰੀ, ਸੇਵਾ ਅਤੇ ਸਥਾਈ ਵਿਰਾਸਤ ਦਾ ਮਾਣਮੱਤਾ ਪ੍ਰਤੀਕ ਹੈ।

Scroll to Top