ਮੁੱਖ ਮੰਤਰੀ ਦੇ ਪ੍ਰਮੁਖ ਸਕੱਤਰ ਦੇ ਭਰਾ ਰਾਕੇਸ਼ ਖੁੱਲਰ ਦੇ ਦੇਹਾਂਤ ‘ਤੇ ਅਨਿਲ ਵਿਜ ਵੱਲੋਂ ਸ਼ਰਧਾਂਜਲੀ ਭੇਟ

ਅੰਬਾਲਾ, 20 ਮਈ 2026 : ਮੁਖ ਮੰਤਰੀ ਦੇ ਪ੍ਰਮੁਖ ਸਕੱਤਰ ਰਾਜੇਸ ਖੁਲਰ ਨੂੰ ਅੱਜ ਉਸ ਵੇਲੇ ਸਦਮਾ ਪੁਜਾ, ਜਦੋ ਉਨਾ ਦੇ ਭਰਾ ਰਾਕੇਸ ਖੁੱਲਰ ਸਵਰਗ ਸਿਧਾਰ ਗਏ, ਜਿਨਾ ਨੂੰ ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਭਰਾ ਸਵਰਗੀ ਰਾਕੇਸ਼ ਖੁੱਲਰ ਦੇ ਅੰਤਿਮ ਸਸਕਾਰ ਵਿੱਚ ਸ਼ਿਰਕਤ ਕਰਦੇ ਹੋਏ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ। ਇਸ ਮੌਕੇ ਉਨ੍ਹਾਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਧੀਰਜ ਬੰਧਾਇਆ।

ਅਨਿਲ ਵਿਜ ਨੇ ਕਿਹਾ ਕਿ ਆਪਣੇ ਕਿਸੇ ਨੇੜਲੇ ਸੱਜਣ ਨੂੰ ਖੋ ਦੇਣਾ ਮਨੁੱਖੀ ਜੀਵਨ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ। ਪਰਿਵਾਰ ਦਾ ਹਰ ਮੈਂਬਰ ਸਿਰਫ਼ ਰਿਸ਼ਤਿਆਂ ਨਾਲ ਨਹੀਂ, ਸਗੋਂ ਅਨੇਕਾਂ ਯਾਦਾਂ ਅਤੇ ਭਾਵਨਾਵਾਂ ਨਾਲ ਵੀ ਜੁੜਿਆ ਹੁੰਦਾ ਹੈ, ਇਸ ਲਈ ਅਜਿਹਾ ਵਿਛੋੜਾ ਪੂਰੇ ਪਰਿਵਾਰ ਨੂੰ ਅੰਦਰੋਂ ਝੰਝੋੜ ਕੇ ਰੱਖ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਸਵਰਗੀ ਰਾਕੇਸ਼ ਖੁੱਲਰ ਦਾ ਅਚਾਨਕ ਦੇਹਾਂਤ ਪਰਿਵਾਰ ਅਤੇ ਉਨ੍ਹਾਂ ਨਾਲ ਜੁੜੇ ਹਰ ਵਿਅਕਤੀ ਲਈ ਬਹੁਤ ਵੱਡਾ ਸਦਮਾ ਹੈ। ਵਿਜ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਦੁੱਖ ਦੀ ਇਸ ਘੜੀ ਵਿੱਚ ਉਹ ਹਰ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਖੜੇ ਹਨ।

 

Scroll to Top