ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
ਪਟਿਆਲਾ: 24, 2026 – ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨਵੇਂ ਦਾਖਲ ਹੋਏ ਅੰਡਰ-ਗ੍ਰੈਜੂਏਟ ਵਿਿਦਆਰਥੀਆਂ ਲਈ ਦੋ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।ਇਸ ਦਾ ਉਦੇਸ਼ ਵਿਿਦਆਰਥੀਆਂ ਨੂੰ ਕਾਲਜ ਦੇ ਅਕਾਦਮਿਕ ਢਾਂਚੇ, ਪ੍ਰਬੰਧਕੀ ਪ੍ਰੋਟੋਕੋਲ, ਕਾਲਜ ਦੇ ਬੁਨਿਆਦੀ ਢਾਂਚੇ, ਅਤੇ ਵਿਿਦਆਰਥੀਆਂ ਲਈ ਉਪਲਬਧ ਸਹਾਇਤਾ ਕੇਂਦਰਾਂ ਨਾਲ ਵਿਿਦਆਰਥੀਆਂ ਨੂੰ ਰੂਬਰੂ ਕਰਵਾਉਣਾ ਸੀ।
ਆਪਣੇ ਸਵਾਗਤੀ ਭਾਸ਼ਣ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ “ਇਸ ਅਹਿਮ ਵਿਚਾਰ-ਵਟਾਂਦਰੇ ਰਾਹੀਂ ਸਾਡਾ ਮੁੱਢਲਾ ਉਦੇਸ਼ ਪ੍ਰਵੇਸ਼ ਪੱਧਰ ਦੇ ਵਿਿਦਆਰਥੀਆਂ ਨੂੰ ਉੱਚ-ਸਿੱਖਿਆ ਦੀ ਕਾਰਜ-ਪ੍ਰਣਾਲੀ ਨਾਲ ਜਾਣੂ ਕਰਵਾਉਣਾ ਹੈ। ਉਹਨਾਂ ਨੂੰ ਸ਼ੁਰੂ ਤੋਂ ਹੀ ਸਾਡੇ ਅਕਾਦਮਿਕ ਮਿਆਰਾਂ, ਕਾਲਜ ਦੀ ਕਾਰਜ-ਸ਼ੈਲੀ ਅਤੇ ਵੱਖ-ਵੱਖ ਕੋਰਸਾਂ ਨਾਲ ਜਾਣੂ ਕਰਵਾ ਕੇ, ਅਸੀਂ ਇੱਕ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ ਜੋ ਉਹਨਾਂ ਦੀ ਬੌਧਿਕਤਾ, ਅਕਾਦਮਿਕ ਸਫਲਤਾ ਅਤੇ ਪ੍ਰੋਫੈਸ਼ਨਲ ਵਿਕਾਸ ਨੂੰ ਲਗਾਤਾਰ ਮਿਆਰੀ ਬਣਾਉਣ ਵਿੱਚ ਮਦੱਦ ਕਰੇ।”
ਓਰੀਐਂਟੇਸ਼ਨ ਦੇ ਉਦਘਾਟਨੀ ਦਿਨ ਵਿਸ਼ੇਸ਼ ਤੌਰ ‘ਤੇ ਕਾਮਰਸ, ਮੈਨੇਜਮੈਂਟ, ਅਤੇ ਬੇਸਿਕ ਸਾਇੰਸਜ਼ ਵਿੱਚ ਦਾਖਲਾ ਲੈਣ ਵਾਲੇ ਵਿਿਦਆਰਥੀਆਂ ਨੂੰ ਸੰਬੋਧਤ ਕੀਤਾ ਗਿਆ। ਬੀ.ਕਾਮ ਲਈ ਓਰੀਐਂਟੇਸ਼ਨ ਮੈਡਿਊਲ ਭਾਗ ਪਹਿਲਾ ਬਾਰੇ ਜਾਣਕਾਰੀ ਕਾਮਰਸ ਵਿਭਾਗ ਦੇ ਮੁਖੀ ਪ੍ਰੋ: ਪਰਮਿੰਦਰ ਕੌਰ, ਡਾ: ਦੀਪਿਕਾ ਸਿੰਗਲਾ, ਡਾ: ਗਗਨਦੀਪ ਕੌਰ ਦੀ ਅਗਵਾਈ ਹੇਠ ਦਿੱਤੀ ਗਈ । ਇਸ ਦੇ ਨਾਲ ਹੀ ਬੀਬੀਏ ਭਾਗ-1 ਅਤੇ ਬੀ.ਐਸ.ਸੀ. ਲਈ ਸੈਸ਼ਨ. (ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਗਣਿਤ, ਅਤੇ ਸੀ.ਐਸ.ਐਮ.) ਭਾਗ-ਪਹਿਲਾ ਬਾਰੇ ਜਾਣਕਾਰੀ ਸ਼ੈਸ਼ਨ ਡਾ: ਸੰਜੇ ਕੁਮਾਰ, ਡਾ: ਰੋਹਿਤ ਸਚਦੇਵਾ, ਅਤੇ ਡਾ: ਵਰੁਣ ਜੈਨ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।
ਦੂਜੇ ਦਿਨ ਸ਼ੋਸ਼ਲ਼ ਸ਼ਾਇੰਸ਼ਿਜ਼ ਕੰਪਿਊਟਰ ਐਪਲੀਕੇਸ਼ਨਜ਼, ਵੋਕੇਸ਼ਨਲ, ਅਤੇ ਲਾਈਫ ਸਾਇੰਸਜ਼ ਦੇ ਵਿਿਦਆਰਥੀਆਂ (ਬੀ.ਏ. ਭਾਗ-1) ਨੇ ਓਰੀਐਂਟੇਸ਼ਨ ਦੀ ਕਾਰਵਾਈ ਵਿੱਚ ਹਿੱਸਾ ਲਿਆ। ਸੈਸ਼ਨ ਦਾ ਸੰਚਾਲਨ ਪ੍ਰੋ: ਜਗਦੀਪ ਕੌਰ, ਡਾ: ਵੀਰਪਾਲ ਕੌਰ ਅਤੇ ਡਾ: ਵਨੀਤ ਕੌਰ ਨੇ ਕੀਤਾ। ਇਸ ਦੌਰਾਨ ਵਿਿਦਆਰਥੀਆਂ ਨੇ ਬੀ.ਸੀ.ਏ., ਬੀ.ਵੋਕਕੇਸ਼ਨ (ਸਾਫਟਵੇਅਰ ਡਿਵੈਲਪਮੈਂਟ), ਅਤੇ ਬੀ.ਐਸ.ਸੀ. (ਮੈਡੀਕਲ, ਬਾਇਓਟੈਕਨਾਲੋਜੀ ਅਤੇ ਫੈਸ਼ਨ ਡਿਜ਼ਾਈਨ) ਭਾਗ-1 ਦੇ ਸ਼ੈਸ਼ਨ ਦਾ ਆਯੋਜਨ ਪ੍ਰੋ: ਵਿਨੈ ਗਰਗ, ਡਾ: ਕੁਲਦੀਪ ਕੁਮਾਰ ਅਤੇ ਡਾ: ਵੀਨੂੰ ਦੀ ਦੇਖ-ਰੇਖ ਹੇਠ ਆਡੀਟੋਰੀਅਮ ਵਿੱਚ ਕੀਤਾ ਗਿਆ।