ਭਾਰਤ-ਨਿਊਜੀਲੈਡ ਤੀਸਰਾ ਵਨਡੇ ਅੱਗੇ ਮੀਹ ਬਣਿਆ ਰੁਕਾਵਟ, ਹੋਇਆ ਰੱਦ
ਦਿੱਲੀ, 10 ਨਵੰਬਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ਼ ਅੱਗੇ ਅੱਜ ਮੀਹ ਰੁਕਾਵਟ ਬਣ ਗਿਆ, ਜਿਸ ਕਾਰਨ ਇਹ ਮੈਚ ਰੱਦ ਹੋਗਿਆ। ਇਸ ਤਰ੍ਹਾ ਮੀਹ ਕਾਰਨ ਅਚਾਨਕ ਸੀਰੀਜ ਰੱਦ ਨਾਲ ਫੈਨਜ ਅੰਦਰ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਮੰਗਲਵਾਰ ਨੂੰ ਹੈਮਿਲਟਨ ਵਿਖੇ ਸਿਰਫ਼ ਟਾਸ ਦੀ ਪ੍ਰਕਿਰਿਆ ਹੀ ਪੂਰੀ ਹੋ ਸਕੀ। ਮੌਸਮ ਨੂੰ ਦੇਖਦਿਆਂ ਮੈਚ ਨੂੰ 40-40 ਓਵਰਾਂ ਦਾ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ, ਪਰ ਲਗਾਤਾਰ ਪੈਂਦੇ ਮੀਂਹ ਕਾਰਨ ਮੈਦਾਨ ਖੇਡਣ ਦੇ ਯੋਗ ਨਹੀਂ ਹੋ ਸਕਿਆ ਅਤੇ ਆਖ਼ਰਕਾਰ ਬਿਨਾਂ ਇੱਕ ਵੀ ਗੇਂਦ ਸੁੱਟੇ ਮੁਕਾਬਲਾ ਰੱਦ ਕਰਨਾ ਪਿਆ।
ਤੀਜਾ ਮੈਚ ਰੱਦ ਹੋਣ ਨਾਲ ਭਾਰਤੀ ਟੀਮ ਲਈ ਸੀਰੀਜ਼ ਜਿੱਤਣ ਦੀਆਂ ਸੰਭਾਵਨਾਵਾਂ ਬਰਕਰਾਰ ਹਨ ਅਤੇ ਹੁਣ ਉਹ ਇਹ ਸੀਰੀਜ਼ ਹਾਰ ਨਹੀਂ ਸਕਦੀ। ਭਾਰਤ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਪਹਿਲਾਂ ਹੀ ਬੜ੍ਹਤ ਬਣਾ ਚੁੱਕਾ ਹੈ। ਹੁਣ ਅਚਾਨਕ ਮੀਹ ਕਾਰਨ ਤੀਸਰੀ ਸੀਰੀਜ ਦਾ ਮੈਚ ਰੱਦ ਹੋ ਗਿਆ ਹੈ।