ਬੰਗਾਲ ਵਿਚ ਸੁਵੇਦੂ ਅਧਿਕਾਰੀ ਬਣ ਸਕਦੇ ਹਨ ਮੁੱਖ ਮੰਤਰੀ

ਕੋਲਕਾਤਾ, 8 ਮਈ 2026 : ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਤੋ ਬਾਅਦ ਹੁਣ ਸਰਕਾਰ ਬਣਾਉਣ ਲਈ ਜੋੜ ਤੋੜ ਸੁਰੂ ਹੋ ਗਿਆ ਹੈ ਤੇ ਹਰ ਕੋਈ ਦੌੜ ਵਿਚ ਨਜਰ ਆ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਪਾਰਟੀ ਸੂਤਰਾਂ ਅਨੁਸਾਰ ਸੁਵੇਂਦੂ ਅਧਿਕਾਰੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ, ਜਦਕਿ ਸਰਕਾਰ ਵਿੱਚ ਦੋ ਉਪ ਮੁੱਖ ਮੰਤਰੀ ਵੀ ਹੋਣਗੇ।

ਦਸ ਦਈਏ ਕਿ ਕੋਲਕਾਤਾ ਵਿੱਚ ਅੱਜ ਸ਼ਾਮ ਭਾਜਪਾ ਵਿਧਾਇਕ ਦਲ ਦੀ ਅਹਿਮ ਮੀਟਿੰਗ ਹੋਣੀ ਹੈ, ਜਿਸ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਮੀਟਿੰਗ ਤੋਂ ਬਾਅਦ ਸ਼ਾਮ 5 ਵਜੇ ਮੁੱਖ ਮੰਤਰੀ ਅਤੇ ਦੋਵੇਂ ਉਪ ਮੁੱਖ ਮੰਤਰੀਆਂ ਦੇ ਨਾਮਾਂ ਦਾ ਅਧਿਕਾਰਕ ਐਲਾਨ ਕੀਤਾ ਜਾਵੇਗਾ।

ਭਾਜਪਾ ਨੇਤਾ ਰੂਪਾ ਗਾਂਗੁਲੀ ਦਾ ਨਾਮ ਉਪ ਮੁੱਖ ਮੰਤਰੀ ਲਈ ਤੈਅ ਮੰਨਿਆ ਜਾ ਰਿਹਾ ਹੈ, ਜਦਕਿ ਦੂਜੇ ਉਪ ਮੁੱਖ ਮੰਤਰੀ ਵਜੋਂ ਦਾਰਜੀਲਿੰਗ ਖੇਤਰ ਦੇ ਇੱਕ ਵਿਧਾਇਕ ਨੂੰ ਜ਼ਿੰਮੇਵਾਰੀ ਮਿਲ ਸਕਦੀ ਹੈ। ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਸੁਵੇਂਦੂ ਅਧਿਕਾਰੀ ਗ੍ਰਹਿ ਵਿਭਾਗ ਆਪਣੇ ਕੋਲ ਰੱਖਣਗੇ।

ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਐਨਡੀਏ ਦੇ ਕਈ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਰਹਿਣ ਦੀ ਸੰਭਾਵਨਾ ਹੈ।

Scroll to Top