ਦਿੱਲੀ, 6 ਜਨਵਰੀ : ਬੰਗਲਾਦੇਸ਼ ਅੰਦਰ ਘਟ ਗਿਣਤੀ ਹਿੰਦੂਆਂ ਉਪਰ ਅਤਿਆਚਾਰ ਜਾਰੀ ਹੈ। ਹੁਣ ਤਾਜਾ ਮਾਮਲੇ ਵਿਚ ਇਕ ਹਿੰਦੂ ਵਪਾਰੀ ਦੀ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਘਟਨਾ ਦੌਰਾਨ 40 ਸਾਲਾ ਹਿੰਦੂ ਕਰਿਆਨਾ ਸਟੋਰ ਮਾਲਕ ਮਨੀ ਚੱਕਰਵਰਤੀ ਦੀ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਸੋਮਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਮਨੀ ਆਪਣੀ ਦੁਕਾਨ ਬੰਦ ਕਰਕੇ ਘਰ ਵੱਲ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂ ਸਮੁਦਾਇ ਨਾਲ ਜੁੜੀਆਂ ਹਿੰਸਕ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਸੋਮਵਾਰ ਨੂੰ ਜੈਸੋਰ ਜ਼ਿਲ੍ਹੇ ਵਿੱਚ ਇੱਕ ਹੋਰ ਹਿੰਦੂ ਵਪਾਰੀ ਰਾਣਾ ਪ੍ਰਤਾਪ ਬੈਰਾਗੀ ਨੂੰ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਹ ਘਟਨਾਕ੍ਰਮ ਵਾਪਰ ਗਿਆ ਹੈ। ਪੁਲੀਸ ਮੁਤਾਬਕ ਹਮਲਾਵਰਾਂ ਨੇ ਰਸਤੇ ਵਿੱਚ ਘਾਤ ਲਗਾ ਕੇ ਮਨੀ ਚੱਕਰਵਰਤੀ ‘ਤੇ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।