ਪਟਿਆਲਾ ਨਗਰ ਨਿਗਮ ਚੋਣਾਂ ਦੀ ਹਲਚਲ ਹੋਈ ਤੇਜ : ਸੰਭਾਵਿਤ ਉਮੀਦਵਾਰਾਂ ਨੇ ਮੁੱਖ ਮੰਤਰੀ ਦੇ ਓਐਸਡੀ ਤੋਂ ਲਿਆ ਅਸ਼ੀਰਵਾਦ
ਪਟਿਆਲਾ, 2 ਨਵੰਬਰ : ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਉਹ ਐਸਡੀ ਰਾਜਵੀਰ ਸਿੰਘ ਘੁੰਮਣ ਨੇ ਮੀਟਿੰਗ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਨਗਰ ਨਿਗਮ ਪਟਿਆਲਾ ਲਈ ਸੰਭਾਵਿਤ ਉਮੀਦਵਾਰ ਨੇ ਉਹਨਾਂ ਤੋਂ ਆਸ਼ੀਰਵਾਦ ਲਿਆ ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨਾਲ ਰਾਜਵੀਰ ਸਿੰਘ ਘੁੰਮਣ ਨੇ ਮੀਟਿੰਗ ਕੀਤੀ ਅਤੇ ਪਟਿਆਲਾ ਸ਼ਹਿਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ
ਇਸ ਮੌਕੇ ਰਾਜਵੀਰ ਸਿੰਘ ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰ ਖੜੇ ਹੋਣਗੇ ਸਾਰਿਆਂ ਨੂੰ ਲੋਕਾਂ ਵੱਲੋਂ ਭਰਮਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਮਿਲੇਗਾ ਵੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਜੋ ਕੰਮ ਕੀਤੇ ਹਨ ਲੋਕ ਉਹਨਾਂ ਤੋਂ ਸੰਤੁਸ਼ਟ ਹਨ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੰਮਾਂ ਸਦਕਾ ਲੋਕ ਆਮ ਆਦਮੀ ਪਾਰਟੀ ਦੇ ਨਾਲ ਦਿਲੋਂ ਖੜੇ ਹਨ ਅਤੇ ਇਹਨਾਂ ਕੌਂਸਲਰ ਚੋਣਾਂ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ
ਉਹਨਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਦੇ ਅਧੀਨ ਜਿੰਨੇ ਵੀ ਇਲਾਕੇ ਆਉਂਦੇ ਹਨ ਉਹਨਾਂ ਸਾਰਿਆਂ ਦੇ ਵਿੱਚ ਰਿਕਾਰਡ ਤੋੜ ਕੰਮ ਕੀਤੇ ਗਏ ਹਨ, ਜਿਨਾਂ ਦੇ ਵਿੱਚ ਮਹਿਲਾਵਾਂ ਨੂੰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਰਾਸ਼ੀ ਦਿੱਤੀ ਗਈ, ਮੁਫਤ ਬਸ ਸੇਵਾ, ਹਰ ਘਰ ਨੂੰ ਮੁਫਤ ਬਿਜਲੀ ਮੁਫਤ ਇਲਾਜ ਅਤੇ ਹੋਰ ਸੇਵਾ ਆਮ ਲੋਕਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਹੈ ਜਿਸ ਦੇ ਸਦਕਾ ਲੋਕ ਇਸ ਸਰਕਾਰ ਨੂੰ ਯਾਦ ਕਰ ਰਹੇ ਹਨ ਅਤੇ ਵਾਅਦਾ ਵੀ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਚ ਵੀ ਉਹ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾਉਣਗੇ