Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 30 Aug 2026 | 11:43 am

+91 90915 01313 , +91 90916 01313

punjabbanni@gmail.com
punjabbani@yahoo.com

ਦਵਾਰਕਾ ਹਾਦਸਾ : 23 ਸਾਲਾ ਨੌਜਵਾਨ ਦੀ ਮੌਤ ਕਾਰਨ ਨਾਬਾਲਗ ਡਰਾਈਵਰ ਨੂੰ ਲੈ ਕੇ ਚਰਚਾ ਤੇਜ਼

ਦਵਾਰਕਾ ਹਾਦਸਾ : 23 ਸਾਲਾ ਨੌਜਵਾਨ ਦੀ ਮੌਤ ਕਾਰਨ ਨਾਬਾਲਗ ਡਰਾਈਵਰ ਨੂੰ ਲੈ ਕੇ ਚਰਚਾ ਤੇਜ਼

ਨਵੀਂ ਦਿੱਲੀ, 13 ਫਰਵਰੀ : ਬੀਤੇ ਕੁੱਝ ਦਿਨ ਪਹਿਲਾਂ ਦਿਲੀ ਦੇ ਦਵਾਰਕਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਬਾਅਦ ਇਕ ਜਿਥੇ ਇਕ 23 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਸੀ, ਉਥੇ ਇਸ ਕੇਸ ਵਿਚ ਨਾਬਾਲਗ ਡਰਾਈਵਰ ਵਲੋ ਕਾਰ ਚਲਾਉਣ ਤੇ ਹਾਦਸਾ ਕਰਨ ਦਾ ਦੋਸ਼ ਲਗਿਆ ਸੀ, ਜਿਸਨੂੰ ਲੈ ਕੇ ਹੁਣ ਚਰਚਾਵਾਂ ਬਹੁਤ ਜਿਆਦਾ ਤੇਜ ਹੋ ਗਈਆਂ ਹਨ।

ਦਸ ਦਈਏ ਕਿ ਬੀਤੀ 3 ਫਰਵਰੀ ਨੂੰ ਦਵਾਰਕਾ ਸਾਊਥ ਇਲਾਕੇ ਵਿੱਚ 23 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਮਾਮਲੇ ਵਿੱਚ ਇੱਕ ਨਾਬਾਲਗ ਡਰਾਈਵਰ ਦਾ ਨਾਮ ਸਾਹਮਣੇ ਆ ਰਿਹਾ ਹੈ।
ਪੁਲੀਸ ਜਾਣਕਾਰੀ ਮੁਤਾਬਕ ਲਗਭਗ ਸਵੇਰੇ 11:57 ਵਜੇ ਇੱਕ ਪੀਸੀਆਰ ਕਾਲ ਰਾਹੀਂ ਗੰਭੀਰ ਟੱਕਰ ਦੀ ਸੂਚਨਾ ਮਿਲੀ। ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਇੱਕ ਐਸਯੂਵੀ ਅਤੇ ਮੋਟਰਸਾਈਕਲ ਸਮੇਤ ਤਿੰਨ ਵਾਹਨ ਨੁਕਸਾਨੀ ਹਾਲਤ ਵਿੱਚ ਮਿਲੇ। ਮੋਟਰਸਾਈਕਲ ਸਵਾਰ ਦੀ ਪਛਾਣ ਸਾਹਿਲ ਧਨੇਸ਼ਰਾ (23) ਵਜੋਂ ਹੋਈ, ਜਿਸ ਨੂੰ ਮੌਕੇ ’ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।

ਮੁੱਢਲੀ ਜਾਂਚ ਅਨੁਸਾਰ ਐਸਯੂਵੀ ਇੱਕ ਨਾਬਾਲਗ ਵੱਲੋਂ ਬਿਨਾਂ ਲਾਇਸੈਂਸ ਚਲਾਈ ਜਾ ਰਹੀ ਸੀ, ਜੋ ਪਹਿਲਾਂ ਉਲਟ ਦਿਸ਼ਾ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾਈ ਅਤੇ ਫਿਰ ਇੱਕ ਖੜ੍ਹੀ ਕਾਰ ਵਿੱਚ ਜਾ ਵੱਜੀ।
ਉੱਧਰ ਨਾਬਾਲਗ ਦੇ ਪਰਿਵਾਰ ਅਤੇ ਵਕੀਲ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਉਹ ਅਕਾਦਮਿਕ ਤਣਾਅ ਅਤੇ ਮਨੋਵਿਗਿਆਨਕ ਸਦਮੇ ਨਾਲ ਜੂਝ ਰਿਹਾ ਸੀ, ਜਿਸ ਦੇ ਆਧਾਰ ’ਤੇ ਜਨਤਕ ਹਮਦਰਦੀ ਦੀ ਅਪੀਲ ਕੀਤੀ ਗਈ ਹੈ, ਜਿਸਨੂੰ ਲੈ ਕੇ ਚਰਚਾਵਾਂ ਬਹੁਤ ਜਿਆਦਾ ਤੇਜ ਹੋ ਗਈਆਂ ਹਨ।

Scroll to Top