ਪਟਿਆਲਾ, 13 ਅਕਤੂਬਰ : ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਪਟਿਆਲਾ ਦੇ ਸੰਸਥਾਪਕ ਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਡੀ.ਬੀ.ਜੀ ਮਹਿਲਾ ਵਿੰਗ ਦੇ ਇੰਚਾਰਜ ਮਨਜੀਤ ਕੌਰ ਆਜਾਦ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਨੈਣਕਲਾਂ ਦੀਆਂ ਸਕੂਲ ਵਿਦਿਆਰਥਣਾਂ ਲਈ ਕਿਸ਼ੋਰ ਅਵਸਥਾ ਵਿੱਚ ਮਾਰਗਦਰਸ਼ਨ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ
ਡਾ.ਕੁਸਮ ਮਹਾਜਨ ਸਾਬਕਾ ਮੁੱਖੀ ਬੱਚਾ ਵਿਭਾਗ ਰਾਜਿੰਦਰਾ ਹਸਪਤਾਲ ਪਟਿਆਲਾ, ਸੁਮਨ ਆਨੰਦ, ਮੀਨਾਕਸ਼ੀ ਪੁਰੀ, ਦਲਜੀਤ ਕੌਰ, ਮਨਜੀਤ ਕੌਰ ਆਜਾਦ ਨੇ ਵਿਦਿਆਰਥਣਾਂ ਨਾਲ ਵਿਚਾਰ ਵਟਾਂਦਰਾ ਕੀਤਾ ਸਕੂਲ ਦੀਆਂ ਅਧਿਆਪਿਕਾਵਾਂ ਨੇ ਸਮੂਚੀ ਟੀਮ ਦਾ ਭਰਵਾਂ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਆਖਿਆ। ਡਾ.ਕੁਸਮ ਮਹਾਜਨ ਨੇ ਦੱਸਿਆ ਇਸ ਅੱਲੜ ਉਮਰ ਜੋ ਬਚਪਨ ਅਤੇ ਜਵਾਨੀ ਦੇ ਵਿਚਕਾਰ ਦਾ ਉਹ ਸਮਾਂ ਹੈ ਜਿਸ ਦੌਰਾਨ ਵਿਅਕਤੀ ਦੇ ਸਰੀਰਕ, ਮਾਨਸਿਕ, ਭਾਵਨਾਤਮਕ ਵਿਕਾਸ ਵਿੱਚ ਤੇਜੀ ਨਾਲ ਤਬਦੀਲੀਆਂ ਆਉਂਦੀਆਂ ਹਨ
ਇਸ ਉਮਰ ਵਿੱਚ ਬੱਚੇ ਕਿਸ਼ੋਰ ਟੀਨਏਜਰ ਬਣ ਜਾਂਦੇ ਹਨ ਜੋ ਆਮ ਤੌਰ ਤੇ 10 ਤੋਂ 19 ਸਾਲ ਦੇ ਵਿਚਕਾਰ ਦੀ ਹੁੰਦੀ ਹੈ। ਕਿਸ਼ੋਰ ਅਵਸਥਾ ਵਿੱਚ ਬੱਚੇ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਬਦਲਾਅ ਵਿੱਚੋਂ ਲੰਘਦੇ ਹਨ। ਅਲੱੜ ਉਮਰ ਵਿੱਚ ਅਕਸਰ ਆਪਣੇ ਮਾਪਿਆਂ ਤੋਂ ਦੂਰ ਹੋ ਕੇ ਦੋਸਤਾਂ ਦੇ ਜਿਆਦਾ ਨੇੜੇ ਹੋ ਜਾਂਦੇ ਹਨ। ਇਸ ਸਮੇਂ ਸਰੀਰ ਵਿੱਚ ਹਾਰਮੋਨਿਲ ਬਦਲਾਅ ਆਉਂਦੇ ਹਨ ਅਵਾਜ ਦਾ ਬਾਰੀ ਹੋਣਾ ਆਮ ਲੱਛਣ ਹਨ ਇਸ ਅਵਸਥਾ ਵਿੱਚ ਮਾਪਿਆਂ ਦਾ ਬੱਚਿਆਂ ਪ੍ਰਤੀ ਵਿਸ਼ੇਸ ਧਿਆਨ ਦੇਣਾ ਬਣਦਾ ਹੈ।
ਸੁਮਨ ਆਨੰਦ ਨੇ ਲੜਕੀਆਂ ਨੂੰ ਸਮਝਦਾਰ ਧੀ ਬਣਨ ਦੀ ਪ੍ਰੇਰਣਾ ਦਿੱਤੀ। ਮੀਨਾਕਸ਼ੀ ਪੁਰੀ ਨੇ ਵਿਦਿਆਰਥਣਾਂ ਨੂੰ ਹਰੇਕ ਤਰ੍ਹਾਂ ਦੀ ਮਦਦ ਕਰਨ ਲਈ ਆਪਣਾ ਮੋਬਾਇਲ ਨੰਬਰ ਸ਼ੇਅਰ ਕੀਤਾ ਦਲਜੀਤ ਕੌਰ ਨੇ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਰੂਚੀ ਰੱਖਣ ਦੀ ਪ੍ਰੇਰਣਾ ਦਿੱਤੀ।
ਮਨਜੀਤ ਕੌਰ ਆਜਾਦ ਨੇ ਵਿਦਿਆਰਥਣਾਂ ਨੂੰ ਪੜਾਈ ਵਿੱਚ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਡੀ.ਬੀ.ਜੀ ਸਕਾਲਰਸ਼ਿਪ ਪ੍ਰਾਪਤ ਕਰਨ ਦੇ ਹੱਕਦਾਰ ਬਣ ਕੇ ਉਚੇਰੀ ਪੜਾਈ ਕਰਨ ਲਈ ਕਿਹਾ। ਸੈਮੀਨਾਰ ਦੇ ਆਖੀਰ ਵਿੱਚ ਪ੍ਰਿਸੀਪਲ ਜਗਤਾਰ ਸਿੰਘ ਟਿਵਾਣਾ ਨੇ ਡੀ.ਬੀ.ਜੀ ਦੀ ਮਹਿਲਾ ਵਿੰਗ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ: ਪੰਜਾਬ ਦੀ ਪ੍ਰਬੰਧਕੀ ਟੀਮ ਦਾ ਵਿਸ਼ੇਸ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਨਿਵੇਕਲਾ ਸੈਮੀਨਾਰ ਆਯੋਜਿਤ ਕੀਤਾ। ਇਹ ਜਾਣਕਾਰੀ ਮਨਜੀਤ ਕੌਰ ਆਜਾਦ ਨੇ ਦਿੱਤੀ।