ਚੰਡੀਗੜ੍ਹ, 7 ਅਪ੍ਰੈਲ 2026 : ਹਰਿਆਣਾ ਦੇ ਪ੍ਰਮੁੱਖ ਤਕਨੀਕੀ ਸਿੱਖਿਆ ਸੰਸਥਾਨ ਦੇ ਇਕ ਕਨਵੋਕੇਸ਼ਨ ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਸ ਦਿਨ ਨੂੰ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਦੋਵਾਂ ਲਈ ਵਿਸ਼ੇਸ਼ ਮਹੱਤਤਾ ਵਾਲਾ ਕਰਾਰ ਦਿੱਤਾ।
ਉਨ੍ਹਾਂ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਦੇਸ਼ ਦੇ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਦਾ ਸਨਮਾਨ ਨਾਲ ਸਵਾਗਤ ਕੀਤਾ, ਜਦਕਿ ਹਰਿਆਣਾ ਦੇ ਰਾਜਪਾਲ ਅਤੇ ਚਾਂਸਲਰ ਅਸੀਮ ਕੁਮਾਰ ਘੋਸ਼ ਵੀ ਇਸ ਮੌਕੇ ‘ਤੇ ਹਾਜ਼ਰ ਰਹੇ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਦੀ ਪ੍ਰਾਪਤੀਆਂ ‘ਤੇ ਵਧਾਈ ਦਿੰਦਿਆਂ ਕਿਹਾ ਕਿ ਡਿਗਰੀਆਂ ਅਤੇ ਸਨਮਾਨ ਪੱਤਰ ਲੰਬੇ ਸਮੇਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹਨ। ਉਨ੍ਹਾਂ ਨੇ ਅਧਿਆਪਕਾਂ ਅਤੇ ਮਾਪਿਆਂ ਦੀ ਭੂਮਿਕਾ ਨੂੰ ਵੀ ਸਰਾਹਿਆ, ਜਿਨ੍ਹਾਂ ਦੇ ਸਹਿਯੋਗ ਨਾਲ ਵਿਦਿਆਰਥੀ ਇਸ ਮੰਜ਼ਿਲ ਤੱਕ ਪਹੁੰਚੇ ਹਨ।